ਹਰਜੀਤ ਸਿੰਘ

ਜ਼ੀਰਕਪੁਰ, 21 ਸਤੰਬਰ

InterServer Web Hosting and VPS

ਪੰਜਾਬ ਵਿੱਚ ਸੱਤਾ ਤਬਦੀਲ ਹੁੰਦਿਆਂ ਹੀ ਸਿਆਸੀ ਆਗੂਆਂ ਨੇ ਆਪਣੀ ਵਫ਼ਾਦਾਰੀਆਂ ਵੀ ਬਦਲ ਲਈਆਂ ਹਨ। ਹਲਕਾ ਡੇਰਾਬੱਸੀ ਵਿੱਚ ਥਾਂ-ਥਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲੱਗੇ ਸਿਆਸੀ ਆਗੂਆਂ ਦੇ ਬੈਨਰ ਸਿਆਸੀ ਆਗੂਆਂ ਵੱਲੋਂ ਉਤਾਰ ਦਿੱਤੇ ਹਨ। ਸਿਆਸੀ ਆਗੂਆਂ ਵੱਲੋਂ ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੈਨਰ ਲਾ ਦਿੱਤੇ ਗਏ ਹਨ।

ਹਲਕੇ ਦੇ ਡੇਰਾਬੱਸੀ, ਜ਼ੀਰਕਪੁਰ, ਲਾਲੜੂ ਅਤੇ ਹੰਡੇਸਰਾ ਵਿੱਚ ਸਿਆਸੀ ਆਗੂਆਂ ਵੱਲੋਂ ਥਾਂ-ਥਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਦੇ ਬੈਨਰ, ਹੋਰਡਿੰਗ ਅਤੇ ਪੋਸਟਰ ਲਾਏ ਹੋਏ ਸਨ ਪਰ ਲੰਘੇ ਦਿਨੀਂ ਤੇਜ਼ੀ ਨਾਲ ਬਦਲੇ ਸੂਬੇ ਦੇ ਸਿਆਸੀ ਸਮੀਕਰਨਾਂ ਨਾਲ ਹਲਕਾ ਡੇਰਾਬੱਸੀ ਦੇ ਆਗੂ ਵੀ ਬਦਲ ਗਏ ਹਨ। ਸਿਆਸੀ ਆਗੂਆਂ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਾਏ ਬੈਨਰ, ਹੋਰਡਿੰਗ ਅਤੇ ਪੋਸਟਰ ਰਾਤੋਂ ਰਾਤ ਉਤਾਰ ਲਏ ਗਏ ਹਨ ਅਤੇ ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਫੋਟੋਆਂ ਨਾਲ ਆਪਣੇ ਨਵੇਂ ਬੈਨਰ, ਹੋਰਡਿੰਗ ਅਤੇ ਪੋਸਟਰ ਲਾਏ ਜਾ ਰਹੇ ਹਨ। ਸਿਆਸੀ ਆਗੂਆਂ ਵੱਲੋਂ ਐਨੀ ਛੇਤੀ ਵਫਾਦਾਰੀਆਂ ਬਦਲਣ ਨੂੰ ਲੈ ਕੇ ਹਲਕੇ ਦੇ ਆਮ ਲੋਕਾਂ ਵਿੱਚ ਚਰਚਾ ਬਣੀ ਹੋਈ ਹੈ।

Source link