ਅਜਨਾਲਾ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਭਾਰਤੀ ਫੌਜ ’ਚ ਸਿੱਖ ਫੌਜੀਆਂ ਲਈ ਹੈਲਮੇਟ ਪਾਉਣ ਦੀ ਤਜਵੀਜ਼ ਸਬੰਧੀ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਤਜਵੀਜ਼ ਦਾ ਵਿਰੋਧ ਕਰੇਗੀ ਕਿਉਂਕਿ ਦਸਤਾਰ ਸਿੱਖ ਧਰਮ ਦੀ ਸ਼ਾਨ ਹੈ ਅਤੇ ਇਸ ਨੂੰ ਹੈਲਮੇਟ ਦਾ ਬਦਲਵਾਂ ਰੂਪ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਸਿੱਖ ਫੌਜੀਆਂ ਨੂੰ ਦਸਤਾਰ ਦੇ ਉੱਪਰ ਪਾਉਣ ਲਈ ਹੈਲਮਟ ਵਰਗੀ ਚੀਜ਼ ਦਿੱਤੀ ਜਾ ਸਕਦੀ ਹੈ ਪਰ ਦਸਤਾਰ ਦੀ ਜਗ੍ਹਾ ਹੈਲਮੇਟ ਨਹੀਂ ਪਾਇਆ ਜਾ ਸਕਦਾ। ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ’ਤੇ ਵਿਅੰਗ ਕੱਸਦਿਆਂ ਉਨ੍ਹਾਂ ਕਿਹਾ ਕਿ ਕਈ ਧੜਿਆਂ ਵਿੱਚ ਵੰਡੀ ਜਾ ਚੁੱਕੀ ਕਾਂਗਰਸ ਪਾਰਟੀ ਨੂੰ ਜੋੜਨ ਲਈ ਰਾਹੁਲ ਗਾਂਧੀ ਨੂੰ ਇਸ ਯਾਤਰਾ ਦਾ ਨਾਂ ਬਦਲ ਕੇ ਕਾਂਗਰਸ ਜੋੜੋ ਯਾਤਰਾ ਰੱਖ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਵਰਗ ਦੀ ਭਲਾਈ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਜਿਸ ਸਦਕਾ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ।

Source link