ਬੈਂਕਾਕ: ਸੱਟ ਦੇ ਬਾਵਜੂਦ ਆਪਣੇ ਕਰੀਅਰ ਦੀ ਸਭ ਤੋਂ ਯਾਦਗਾਰ ਜਿੱਤ ਦਰਜ ਕਰਨ ਮਗਰੋਂ ਭਾਰਤੀ ਬੈਡਮਿੰਟਨ ਖਿਡਾਰੀ ਐੈੱਚਐੱਚ ਪ੍ਰਣਯ ਨੇ ਕਿਹਾ ਕਿ ਕਿਸੇ ਵੀ ਹਾਲਾਤ ’ਚ ਹਾਰ ਨਾ ਮੰਨਣ ਦੀ ਮਾਨਸਿਕਤਾ ਨੇ ਉਸ ਨੂੰ ਥੌਮਸ ਕੱਪ ਸੈਮੀਫਾਈਨਲ ’ਚ ਡੈਨਮਾਰਕ ਖ਼ਿਲਾਫ਼ ਸ਼ਾਨਦਾਰ ਜਿੱਤ ਲਈ ਪ੍ਰੇਰਿਆ। ਪ੍ਰਣਯ ਨੇ ਫ਼ੈਸਲਾਕੁਨ ਸਿੰਗਲ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਬੀਤੇ ਦਿਨ ਡੈਨਮਾਰਕ ’ਤੇ 3-2 ਨਾਲ ਜਿੱਤ ਦਰਜ ਕਰਕੇ ਇਤਿਹਾਸ ਰਚਿਆ। ਭਾਰਤੀ ਟੀਮ ਪਹਿਲੀ ਵਾਰ ਥੌਮਸ ਕੱਪ ਦੇ ਫਾਈਨਲ ’ਚ ਪਹੁੰਚੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਟੀਮ 1979 ਤੋਂ ਬਾਅਦ ਕਦੀ ਵੀ ਥੌਮਸ ਕੱਪ ਦੇ ਸੈਮੀਫਾਈਨਲ ਤੋਂ ਅੱਗੇ ਨਹੀਂ ਵੱਧ ਸਕੀ। ਹੁਣ ਭਲਕੇ ਖ਼ਿਤਾਬੀ ਮੁਕਾਬਲੇ ’ਚ ਭਾਰਤ ਦਾ ਸਾਹਮਣਾ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਨਾਲ ਹੋਵੇਗਾ। -ਪੀਟੀਆਈ

Source link