ਦੁਬਈ: ਆਈਸੀਸੀ ਵੱਲੋਂ ਅੱਜ ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਟੀ-20 ਦਾ ‘ਸਾਲ ਦਾ ਸਰਬੋਤਮ ਪੁਰਸ਼ ਕ੍ਰਿਕਟਰ’ ਚੁਣਿਆ ਗਿਆ। ਉਸ ਨੇ ਇੰਗਲੈਂਡ ਦੇ ਸੈਮ ਕਰਨ, ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਅਤੇ ਜ਼ਿੰਬਾਬਵੇ ਦੇ ਬੱਲੇਬਾਜ਼ ਸਿਕੰਦਰ ਰਜ਼ਾ ਨੂੰ ਹਰਾ ਕੇ ਇਹ ਐਵਾਰਡ ਜਿੱਤਿਆ। ਹਾਲਾਂਕਿ ਮਹਿਲਾ ਵਰਗ ’ਚ ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਆਸਟਰੇਲੀਆ ਦੀ ਟਾਹਲੀਆ ਮੈਕਗ੍ਰਾਥ ਤੋਂ ਹਾਰ ਗਈ। ਉਧਰ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਆਈਸੀਸੀ ਵੱਲੋਂ ਜਾਰੀ ਇੱਕ ਰੋਜ਼ਾ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਨੰਬਰ ਇੱਕ ਗੇਂਦਬਾਜ਼ ਬਣ ਗਿਆ ਹੈ। ਸਿਰਾਜ ਨੇ ਨਿਊਜ਼ੀਲੈਂਡ ਦੇ ਟ੍ਰੈਂਟ ਬੋਲਟ ਅਤੇ ਆਸਟਰੇਲੀਆ ਦੇ ਜੋਸ਼ ਹੇਜ਼ਲਵੁੱਡ ਨੂੰ ਪਛਾੜਿਆ। ਸੂਰਿਆਕੁਮਾਰ ਟੀ-20 ਕੌਮਾਂਤਰੀ ਮੈਚਾਂ ਵਿੱਚ ਇੱਕ ਸਾਲ ਵਿੱਚ ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਬੱਲੇਬਾਜ਼ ਹੈ। ਉਸ ਨੇ ਸਾਲ ਵਿੱਚ ਦੋ ਸੈਂਕੜੇ ਅਤੇ ਨੌਂ ਨੀਮ ਸੈਂਕੜੇ ਜੜੇ। -ਪੀਟੀਆਈ

Source link