ਨਵੀਂ ਦਿੱਲੀ, 13 ਜਨਵਰੀ

ਸੂਰਿਆ ਕੁਮਾਰ ਯਾਦਵ ਤੇ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਨੂੰ ਆਸਟਰੇਲੀਆ ਖਿਲਾਫ਼ ਖੇਡੀ ਜਾਣ ਵਾਲੀ ਬਾਰਡਰ-ਗਾਵਸਕਰ ਟੈਸਟ ਲੜੀ ਲਈ ਭਾਰਤੀ ਟੀਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਉਧਰ ਪ੍ਰਿਥਵੀ ਸ਼ਾਅ, ਜਿਸ ਨੇ ਅਸਾਮ ਖਿਲਾਫ਼ ਖੇਡੇ ਰਣਜੀ ਟਰਾਫੀ ਮੈਚ ਵਿੱਚ 379 ਦਾ ਸਕੋਰ ਬਣਾਇਆ ਸੀ, ਨੂੰ ਨਿਊਜ਼ੀਲੈਂਡ ਖਿਲਾਫ਼ ਖੇਡੀ ਜਾਣ ਵਾਲੀ ਟੀ-20 ਕੌਮਾਂਤਰੀ ਲੜੀ ਲਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਨਿਊਜ਼ੀਲੈਂਡ ਖਿਲਾਫ਼ ਇਕ ਰੋਜ਼ਾ ਮੈਚਾਂ ਦੀ ਲੜੀ ਲਈ ਕੇ.ਐੱਲ.ਰਾਹੁਲ ਦੀ ਥਾਂ ਕੇ.ਐੱਸ.ਭਾਰਤ ਨੂੰ ਸ਼ਾਮਲ ਕੀਤਾ ਗਿਆ ਹੈ। ਰਵਿੰਦਰ ਜਡੇਜਾ, ਜੋ ਗੋਡੇ ਦੀ ਸੱਟ ਤੋਂ ਉਭਰ ਰਹੇ ਹਨ, ਨੂੰ ਆਪਣੀ ਫਿਟਨੈੱਸ ਸਾਬਤ ਕਰਨ ਦੀ ਸ਼ਰਤ ਨਾਲ ਟੈੈਸਟ ਟੀਮ ’ਚ ਥਾਂ ਦਿੱਤੀ ਗਈ ਹੈ। –ਪੀਟੀਆਈ

Source link