ਵਾਨਤਾ: ਚੋਟੀ ਦੇ ਖਿਡਾਰੀਆਂ ਤੋਂ ਬਿਨਾਂ ਖੇਡ ਰਹੀ ਭਾਰਤੀ ਬੈਡਮਿੰਟਨ ਟੀਮ ਸੁਦੀਰਮਨ ਕੱਪ ਦੇ ਮੈਚ ਵਿਚ ਚੀਨ ਤੋਂ 0-5 ਨਾਲ ਹਾਰ ਗਈ ਹੈ। ਇਸ ਤਰ੍ਹਾਂ ਉਹ ਕੁਆਰਟਰ ਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਈ ਹੈ। ਗਰੁੱਪ ਏ ਵਿਚ ਭਾਰਤ ਦੀ ਇਹ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਭਾਰਤ ਥਾਈਲੈਂਡ ਤੋਂ 1-4 ਨਾਲ ਹਾਰ ਗਿਆ ਸੀ। ਇਸ ਹਾਰ ਦੇ ਨਾਲ ਭਾਰਤੀ ਟੀਮ ਲਈ ਬੁੱਧਵਾਰ ਨੂੰ ਫਿਨਲੈਂਡ ਖ਼ਿਲਾਫ ਹੋਣ ਵਾਲੇ ਮੁਕਾਬਲੇ ਦਾ ਮਹੱਤਵ ਖਤਮ ਹੋ ਗਿਆ ਹੈ। ਚੀਨ ਨੂੰ ਪਹਿਲਾਂ ਹੀ ਤਕੜਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਭਾਰਤੀ ਟੀਮ ਇਕ ਵੀ ਮੈਚ ਨਹੀਂ ਜਿੱਤ ਸਕੀ ਤੇ ਕਮਜ਼ੋਰੀਆਂ ਪੂਰੀ ਤਰ੍ਹਾਂ ਉਜਾਗਰ ਹੋ ਗਈਆਂ। ਮੁਕਾਬਲੇ ਦਾ ਪਹਿਲਾ ਮੈਚ ਐਮਆਰ ਅਰਜੁਨ ਤੇ ਧਰੁਵ ਕਪਿਲਾ ਹਾਰ ਗਏ। ਉਨ੍ਹਾਂ ਨੂੰ ਚੀਨੀ ਖਿਡਾਰੀਆਂ ਨੇ 20-22, 17-21 ਨਾਲ ਹਰਾਇਆ। ਆਦਿਤੀ ਭੱਟ, ਪ੍ਰਣੀਤ, ਅਸ਼ਵਿਨੀ ਪੋਨੱਪਾ ਤੇ ਐਨ ਸਿੱਕੀ ਰੈੱਡੀ ਦੀ ਜੋੜੀ ਵੀ ਹਾਰ ਗਈ। -ਪੀਟੀਆਈ

InterServer Web Hosting and VPS

Source link