ਜੋਗਿੰਦਰ ਸਿੰਘ ਮਾਨ

ਮਾਨਸਾ, 23 ਦਸੰਬਰ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਦੀ ਅਚਾਨਕ ਮਾਨਸਾ ਪੁਲੀਸ ਵਲੋਂ ਸੁਰੱਖਿਆ ਵਧਾਈ ਗਈ ਹੈ। ਹਵੇਲੀ ਦੇ ਆਲ਼ੇ ਦੁਆਲ਼ੇ 150 ਦੇ ਕਰੀਬ ਸੁਰੱਖਿਆ ਜਵਾਨ ਤਾਇਨਾਤ ਕਰ ਦਿੱਤੇ। ਗਏ ਹਨ। ਪੁਲੀਸ ਵੱਲੋਂ ਪਿੰਡ ਮੂਸਾ ਨੂੰ ਜਾਂਦੇ ਸਾਰੇ ਰਸਤਿਆਂ ਉਤੇ ਆਧੁਨਿਕ ਹਥਿਆਰਾਂ ਸਮੇਤ ਫੋਰਸ ਦੀ ਸਖ਼ਤ ਪਹਿਰੇਦਾਰੀ ਕੀਤੀ ਗਈ ਹੈ ਤੇ ਪੂਰੀ ਤਲਾਸ਼ੀ ਤੋਂ ਬਾਅਦ ਹੀ ਰਾਹਗੀਰਾਂ ਨੂੰ ਅੱਗੇ ਭੇਜਿਆ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਗੈਂਗਸਟਰਾਂ ਤੋਂ ਪਰਿਵਾਰ ਨੂੰ ਖਤਰੇ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਇਸ ਦੌਰਾਨ ਪੁਲੀਸ ਨੇ ਕਿਹਾ ਹੈ ਕਿ ਇਹ ਸੁਰੱਖਿਆ ਘੇਰਾ ਵਧਾਉਣ ਦੀ ਕਾਰਵਾਈ ਮੌਕ ਡ੍ਰਿਲ ਹੈ। ਸਿੱਧੂ ਮੂਸੇਵਾਲਾ ‌ਦੇ ਪਿਤਾ ਬਲਕੌਰ ਸਿੰਘ ਸਿੱਧੂ ਬੀਤੀ ਰਾਤ ਦੇ 10 ਦਿਨਾਂ ਲਈ ਵਿਦੇਸ਼ ਚਲੇ ਗਏ ਹਨ। ਇਸ ਦੀ ਪੁਸ਼ਟੀ ਉਨ੍ਹਾਂ ਦੇ ਨਜ਼ਦੀਕੀਆਂ ਅਤੇ ਪੁਲੀਸ ਦੇ ਅਧਿਕਾਰੀ ਵਲੋਂ ਕੀਤੀ ਗਈ ਹੈ।

Source link