ਪੱਤਰ ਪ੍ਰੇਰਕ

ਮੁਹਾਲੀ, 4 ਅਗਸਤ

ਨੇੜਲੇ ਪਿੰਡ ਰਾਏਪੁਰ ਕਲਾਂ ਦੇ ਨੌਜਵਾਨ ਕਿਸਾਨ ਜਤਿੰਦਰ ਸਿੰਘ (34) ਦੀ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਕਿਸਾਨ ਸੰਘਰਸ਼ ਵਿੱਚ ਸਿੰਘੂ ਬਾਰਡਰ ਉੱਤੇ ਪਿੰਡ ਰਾਏਪੁਰ ਕਲਾਂ ਦੇ ਵਸਨੀਕਾਂ ਵੱਲੋਂ ਚਲਾਏ ਜਾ ਰਹੇ ਲੰਗਰ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦਾ ਆ ਰਿਹਾ ਸੀ। ਉਹ ਬੀਤੇ ਐਤਵਾਰ ਨੂੰ ਹੀ ਲਗਾਤਾਰ 20 ਦਿਨ ਸਿੰਘੂ ਬਾਰਡਰ ’ਤੇ ਲਗਾਉਣ ਮਗਰੋਂ ਵਾਪਸ ਆਇਆ ਸੀ। ਪਿੰਡ ਦੇ ਕਿਸਾਨ ਆਗੂ ਲਖਮੀਰ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਦੀ ਅੱਜ ਤੜਕੇ ਮੌਤ ਹੋਈ।

Source link