ਨੂਰਪੁਰ ਬੇਦੀ (ਪੱਤਰ ਪ੍ਰੇਰਕ): ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ (ਸਿਹਤ ਵਿਭਾਗ) ਨੇ 12 ਸਾਲ ਤੋਂ ਵਧੇਰੇ ਸਮੇਂ ਤੋਂ ਨੌਕਰੀ ਕਰ ਰਹੇ ਆਪਣੇ 9 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ। ਅੱਜ ਲੋਹੜੀ ਦੇ ਤਿਉਹਾਰ ’ਤੇ ਇਨ੍ਹਾਂ ਮੁਲਾਜ਼ਮਾਂ ਨੇ ਪੀਪੇ ਖੜਕਾ ਕੇ ਨੌਕਰੀ ਤੋਂ ਕੱਢਣ ਦੇ ਫੁਰਮਾਨ ਦੀਆਂ ਕਾਪੀਆਂ ਫੂਕ ਕੇ ਲੋਹੜੀ ਮਨਾਈ। ਪੰਜਾਬ ਏਡਜ਼ ਕੰਟਰੋਲ ਐਂਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਬਲਜੀਤ ਕੌਰ ਐੱਸਟੀਆਈ ਕੌਂਸਲਰ, ਮਨਜੀਤ ਕੌਰ ਐਮਐਲਟੀ, ਬਲਜੀਤ ਕੌਰ ਆਈਸੀਟੀਸੀ ਕੌੰਸਲਰ, ਪੂਜਾ ਰਾਣੀ ਬਲੱਡ ਬੈਂਕ ਨੇ ਦੱਸਿਆ ਕਿ 16 ਜਨਵਰੀ ਨੂੰ ਪੰਜਾਬ ਭਰ ਤੋਂ ਐੱਚ ਆਈ ਵੀ/ਏਡਜ਼ ਦੀਆਂ ਸਮੂਹ ਸੇਵਾਵਾਂ ਦਾ ਮੁਕੰਮਲ ਬਾਈਕਾਟ ਕਰਕੇ ਚੰਡੀਗੜ੍ਹ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਰਿਹਾਇਸ਼ ਵੱਲ ਮਾਰਚ ਕਰਕੇ ਮੁੱਖ ਮੰਤਰੀ ਤੋਂ ਆਪਣੇ ਹੱਕ ਮੰਗੇ ਜਾਣਗੇ। ਇਸ ਮੌਕੇ ਬਲਜੀਤ ਕੌਰ, ਮਨਜੀਤ ਕੌਰ ਤੇ ਪੂਜਾ ਰਾਣੀ ਆਦਿ ਹਾਜ਼ਰ ਸਨ।

Source link