ਪ੍ਰਭੂ ਦਿਆਲ

Ad - Web Hosting from SiteGround - Crafted for easy site management. Click to learn more.

ਸਿਰਸਾ, 9 ਫਰਵਰੀ

ਬੇਰੁਜ਼ਗਾਰੀ ਮਾਮਲੇ ’ਤੇ ਆਮ ਆਦਮੀ ਪਾਰਟੀ ਵਰਕਰਾਂ ਨੇ ਭੀਮ ਰਾਓ ਅੰਬੇਡਕਰ ਚੌਕ ’ਚ ਹਰਿਆਣਾ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੈਪੀ ਰਾਣੀਆਂ, ਕੌਮੀ ਕੌਂਸਲ ਦੇ ਮੈਂਬਰ ਵਰਿੰਦਰ ਐਡਵੋਕੇਟ, ਜ਼ਿਲ੍ਹਾ ਸਕੱਤਰ ਸ਼ਾਮ ਮਹਿਤਾ ਅਤੇ ਪ੍ਰਦੀਪ ਸਚਦੇਵਾ ਨੇ ਸਾਂਝੇ ਤੌਰ ’ਤੇ ਕੀਤੀ। ਆਪ ਦੇ ਆਗੂ ਤੇ ਕਾਰਕੁਨ ਸਥਾਨਕ ਅੰਬੇਡਕਰ ਚੌਕ ’ਚ ਇਕੱਠੇ ਹੋਏ, ਜਿਥੇ ਬੇਰੁਜ਼ਗਾਰੀ ਨੂੰ ਲੈ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਨੌਂ ਸਾਲਾਂ ’ਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਉਨ੍ਹਾਂ ਨੂੰ ਠੱਗਿਆ ਹੈ। ਇਕ ਪਾਸੇ ਸਰਕਾਰੀ ਵਿਭਾਗਾਂ ’ਚ ਲੱਖਾਂ ਆਸਾਮੀਆਂ ਦੇ ਅਹੁਦੇ ਖਾਲੀ ਹਨ ਅਤੇ ਦੂਜੇ ਪਾਸੇ ਸੂਬੇ ’ਚ ਬੇਰੁਜ਼ਗਾਰੀ ਦਾ ਅੰਕੜਾ 25 ਲੱਖ ਤੋਂ ਪਾਰ ਕਰ ਗਿਆ ਹੈ। ਇਸ ਮੌਕੇ ਪਾਰਟੀ ਆਗੂ ਪੂਨਮ ਗੋਦਾਰਾ, ਕਵਿਤਾ ਨਾਗਰ ਅਤੇ ਮੈਕਸ ਸਾਹੂਵਾਲਾ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ।

Source link