ਨਿੱਜੀ ਪੱਤਰ ਪ੍ਰੇਰਕ

ਮਲੋਟ/ਲੰਬੀ, 25 ਜਨਵਰੀ

ਥਾਣਾ ਲੰਬੀ ਦੀ ਪੁਲੀਸ ਨੇ ਡੀਐੱਸਪੀ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ 4 ਕਿਲੋ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਬਲਕਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸ਼ੱਕੀ ਵਿਅਕਤੀਆਂ ਦੀ ਪੜਤਾਲ ਲਈ ਡਿਫੈਂਸ ਰੋਡ ਨੇੜੇ ਪਿੰਡ ਬਲੋਚਕੋਰਾ ਕੋਲ ਨਾਕਾ ਲਾਇਆ ਹੋਇਆ ਸੀ ਤਾਂ ਸਵਿਫਟ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਕਾਰ ਸਵਾਰ ਗੌਰਵ ਠਾਕੁਰ ਉਰਫ ਗੋਰਾ ਪੁੱਤਰ ਅਰੁਣ ਕੁਮਾਰ ਵਾਸੀ ਸਾਵਨ ਸਿੰਘ ਕਲੋਨੀ, ਨੇੜੇ ਮਾਰਕਫੈੱਡ ਚੌਕ ਬੱਕਰਖਾਨਾ, ਆਕਾਸ਼ ਉਰਫ ਯਾਦਵ ਵਾਸੀ ਮਾਰਕਫੈੱਡ ਚੌਕ ਬੱਕਰਖਾਨਾ, ਕਪੂਰਥਲਾ ਖ਼ਿਲਾਫ਼ ਥਾਣਾ ਲੰਬੀ ’ਚ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਗੌਰਵ ਕੁਮਾਰ ਨੂੰ ਮੌਕੇ ’ਤੇ ਹੀ ਕਾਬੂ ਕੀਤਾ ਗਿਆ ਜਦਕਿ ਉਸ ਦਾ ਦੂਸਰਾ ਸਾਥੀ ਆਕਾਸ਼ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਗੌਰਵ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।

Source link