ਸ਼ਿਕਾਗੋ: ਸਪੇਨ ਦੀ ਗਰਬਾਈਨ ਮੁਗੂਰੁਜਾ ਨੇ ਟਿਊਨੇਸ਼ੀਆ ਦੀ ਓਂਸ ਜਬੇਰ ਨੂੰ ਤਿੰਨ ਸੈੱਟਾਂ ਤੱਕ ਚੱਲੇ ਫਾਈਨਲ ਮੁਕਾਬਲੇ ਵਿੱਚ ਹਰਾ ਕੇ ਸ਼ਿਕਾਗੋ ਫਾਲ ਓਪਨ ਟੈਨਿਸ ਕਲਾਸਿਕ ਟੂਰਨਾਮੈਂਟ ’ਚ ਮਹਿਲਾ ਸਿੰਗਲ ਵਰਗ ਦਾ ਖ਼ਿਤਾਬ ਜਿੱਤ ਲਿਆ ਹੈ। ਉਸ ਦਾ ਇਸ ਡਬਲਿਊਟੀਏ ਸੀਜ਼ਨ ’ਚ ਇਹ ਦੂਜਾ ਅਤੇ ਕਰੀਅਰ ਦਾ ਨੌਵਾਂ ਖ਼ਿਤਾਬ ਹੈ। ਇਸ ਵਰ੍ਹੇ ਮਾਰਚ ਮਹੀਨੇ ਦੁਬਈ ਡਿਊਟੀ ਫ੍ਰੀ ਟੈਨਿਸ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਣ ਵਾਲੀ ਨੌਂਵਾਂ ਦਰਜਾ ਪ੍ਰਾਪਤ ਮੁਗੂਰੁਜਾ ਨੇ 16ਵਾਂ ਦਰਜਾ ਪ੍ਰਾਪਤ ਜਬੇਰ ਨੂੰ 3-6, 6-3, 6-0 ਨਾਲ ਹਰਾਇਆ। ਹਾਲਾਂਕਿ ਪਹਿਲੇ ਸੈੱਟ ਵਿੱਚ ਮੁੁਗੂਰੁਜਾ ਹਾਰ ਗਈ ਪਰ ਅਗਲੇ ਦੋਵੇਂ ਸੈੱਟ ਅਸਾਨੀ ਨਾਲ ਜਿੱਤਦਿਆਂ ਉਸ ਨੇ ਖ਼ਿਤਾਬ ਆਪਣੇ ਨਾਮ ਕਰ ਲਿਆ। -ਪੀਟੀਆਈ

InterServer Web Hosting and VPS

Source link