ਨੂਰਪੁਰ ਬੇਦੀ (ਬਲਵਿੰਦਰ ਰੈਤ): ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਵਾਪਰੀ ਦਰਦਨਾਕ ਘਟਨਾ ਦੇ ਰੋਸ ਵਜੋਂ ਬਲਾਕ ਕਾਂਗਰਸ ਨੂਰਪੁਰ ਬੇਦੀ ਨੇ ਮੋਮਬੱਤੀ ਮਾਰਚ ਕੱਢਿਆ। ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਜਸਵੀਰ ਸਿੰਘ ਸਸਕੌਰ, ਪੰਚਾਇਤ ਸਮਿਤੀ ਨੂਰਪੁਰ ਬੇਦੀ ਦੇ ਚੇਅਰਮੈਨ ਡਾ. ਪ੍ਰੇਮ ਦਾਸ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਡਾ. ਦੇਸਰਾਜ ਨੰਗਲ ਤੇ ਚੌਧਰੀ ਨਰੇਸ਼ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ’ਚ ਨੂਰਪੁਰ ਬੇਦੀ ਬਲਾਕ ਦੇ ਕਾਂਗਰਸੀ ਆਗੂਆਂ ਨੇ ਸ਼ਮੂਲੀਅਤ ਕੀਤੀ। ਵਿਸ਼ਵਕਰਮਾ ਮੰਦਿਰ ਨੂਰਪੁਰ ਬੇਦੀ ਤੋਂ ਸ਼ੁਰੂ ਹੋਇਆ ਮੋਮਬੱਤੀ ਮਾਰਚ ਮੁੱਖ ਬਾਜ਼ਾਰ ਨੂਰਪੁਰ ਬੇਦੀ ਤੋਂ ਹੁੰਦਾ ਹੋਇਆ ਬੱਸ ਅੱਡੇ ਵਿੱਚ ਸਮਾਪਤ ਹੋਇਆ। ਇਸ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਮੋਦੀ ਤੇ ਯੋਗੀ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਾਏ ਗਏ। ਇਸ ਮੌਕੇ ਪੰਚਾਇਤ ਸਮਿਤੀ ਦੇ ਉਪ ਚੇਅਰਮੈਨ ਮੋਹਣ ਸਿੰਘ ਜਟਵਾਹੜ, ਨਰਿੰਦਰ ਬੱਗਾ ਸਮਿਤੀ ਮੈਂਬਰ, ਵਿਜੈ ਕੁਮਾਰ ਪਿੰਕਾ, ਸ਼ਿੰਗਾਰਾ ਸਿੰਘ ਲਸਾੜੀ ਆਦਿ ਹਾਜ਼ਰ ਸਨ ।

InterServer Web Hosting and VPS

Source link