ਮੈਲਬੌਰਨ, 15 ਜਨਵਰੀ

ਕਰੋਨਾ ਵੈਕਸੀਨ ਨਾਲ ਲਗਵਾਉਣ ਕਾਰਨ ਦੂਜੀ ਵਾਰ ਵੀਜ਼ਾ ਰੱਦ ਕੀਤੇ ਜਾਣ ਵਿਰੁੱਧ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੀ ਅਪੀਲ ਅੱਜ ਹਾਈ ਕੋਰਟ ਵਿੱਚ ਭੇਜ ਦਿੱਤੀ ਗਈ। ਆਸਟਰੇਲੀਅਨ ਓਪਨ ਤੋਂ ਦੋ ਦਿਨ ਪਹਿਲਾਂ ਮਾਮਲੇ ਦੀ ਸੁਣਵਾਈ ਦੀ 15 ਮਿੰਟ ਦੀ ਆਨਲਾਈਨ ਫੀਡ ਉਪਲਬੱਧ ਕਰਵਾਈ ਗਈ ਸੀ, ਜਿਸ ਵਿੱਚ ਜੋਕੋਵਿਚ ਪੇਸ਼ ਨਹੀਂ ਹੋਏ। ਜੱਜ ਡੇਵਿਡ ਕੈਲਾਗਨ ਨੇ ਜੋਕੋਵਿਚ ਅਤੇ ਸਰਕਾਰੀ ਵਕੀਲਾਂ ਨੂੰ ਲਿਖਤੀ ਦਲੀਲਾਂ ਪੇਸ਼ ਕਰਨ ਲਈ ਕਿਹਾ ਸੀ। ਮਾਮਲੇ ਦੀ ਅਗਲੀ ਸੁਣਵਾਈ ਐਤਵਾਰ ਸਵੇਰੇ ਹੋਵੇਗੀ।

Source link