ਅਲ ਰਾਯਨ, 22 ਨਵੰਬਰ

ਅਮਰੀਕਾ ਦੀ ਯੁਵਾ ਟੀਮ ਫੀਫਾ ਵਿਸ਼ਵ ਕੱਪ ਵਿਚ ਵਾਪਸੀ ਕਰਨ ਦੇ ਨੇੜੇ ਪਹੁੰਚ ਗਈ ਸੀ ਪਰ ਗਰੇਥ ਬੇਲ ਦੇ ਗੋਲ ਨਾਲ ਵੇਲਜ਼ ਨੇ ਮੈਚ 1-1 ਨਾਲ ਡਰਾਅ ਕਰ ਲਿਆ। ਬੈੱਲ ਨੇ ਸੋਮਵਾਰ ਰਾਤ ਨੂੰ ਹੋਏ ਇਸ ਫੁੱਟਬਾਲ ਮੈਚ ‘ਚ 82ਵੇਂ ਮਿੰਟ ‘ਚ ਪੈਨਲਟੀ ਕਿੱਕ ‘ਤੇ ਗੋਲ ਕਰਕੇ ਆਪਣੀ ਟੀਮ ਨੂੰ ਅੰਕ ਸਾਂਝੇ ਕਰਨ ‘ਚ ਮਦਦ ਕੀਤੀ। ਅਮਰੀਕੀ ਟੀਮ ਡਰਾਅ ਨਾਲ ਨਿਰਾਸ਼ ਹੋ ਕੇ ਬਾਹਰ ਆਈ, ਜਿਸ ਨਾਲ ਨਾਕਆਊਟ ਗੇੜ ਵਿੱਚ ਪਹੁੰਚਣ ਦਾ ਰਾਹ ਹੋਰ ਵੀ ਬੇਯਕੀਨੀ ਹੋ ਗਿਆ।

Source link