ਰਾਜਿੰਦਰ ਕੁਮਾਰ

ਬੱਲੂਆਣਾ, 17 ਅਪਰੈਲ

ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਹਲਕੇ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਮੁਲਾਕਾਤ ਤੋਂ ਬਾਅਦ ਫੋਨ ’ਤੇ ਗੱਲ ਕਰਦਿਆਂ ਵਿਧਾਇਕ ਮੁਸਾਫਿਰ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ ਬੱਲੂਆਣਾ ਨੂੰ ਮੋਹਰੀ ਹਲਕਾ ਬਣਾਉਣਾ ਹੈ। ਬੱਲੂਆਣਾ ਦੀ ਆਪਣੀ ਕੋਈ ਮਾਰਕੀਟ ਕਮੇਟੀ, ਤਹਿਸੀਲ, ਐੱਸਡੀਐੱਮ, ਤਹਿਸੀਲਦਾਰ ਜਾਂ ਹੋਰ ਕੋਈ ਸਰਕਾਰੀ ਦਫ਼ਤਰ ਨਹੀਂ ਹਨ, ਹਲਕਾ ਵਾਸੀਆਂ ਨੂੰ ਆਪਣੇ ਨਿੱਕੇ-ਨਿੱਕੇ ਕੰਮਾਂ ਵਾਸਤੇ ਅਬੋਹਰ ਜਾਣਾ ਪੈਂਦਾ ਹੈ। ਉਨ੍ਹਾਂ ਹਲਕਾ ਬੱਲੂਆਣਾ ਵਾਸਤੇ ਅਲੱਗ ਤੋਂ ਗ੍ਰਾਂਟ ਦੇਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਬੱਲੂਆਣਾ ਵਾਸੀਆਂ ਦੀਆਂ ਮੁਸ਼ਕਲਾਂ ਦੇ ਜਲਦੀ ਹੱਲ ਕਰਨ ਤੇ ਹਲਕੇ ਵਾਸਤੇ ਇਕ ਵੱਖਰਾ ਪੈਕੇਜ ਦੇਣ ਦਾ ਭਰੋਸਾ ਦਿੱਤਾ ਹੈ। ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਹੈ ਕਿ ਜਿਵੇ ਸੂਬਾ ਵਾਸੀਆਂ ਨੂੰ ਬਿਜਲੀ ਦੇ ਬਿੱਲਾਂ ਤੋਂ ਛੁਟਕਾਰਾ ਦਿੱਤਾ ਗਿਆ ਹੈ, ਉਸੇ ਤਰ੍ਹਾਂ ਕੁਝ ਹੀ ਮਹੀਨਿਆਂ ’ਚ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ।  

Source link