ਪੱਤਰ ਪ੍ਰੇਰਕ

ਆਦਮਪੁਰ ਦੋਆਬਾ, 4 ਅਗਸਤ

ਜਲੰਧਰ ਦੇ ਸਨਅਤੀ ਖੇਤਰ ਵਿੱਚ ਸਥਿਤ ਯੂਕੋ ਬੈਂਕ ਵਿਚ ਨਕਾਬਪੋਸ਼ ਲੁਟੇਰੇ ਨਗਦੀ ਅਤੇ ਮਹਿਲਾ ਸਟਾਫ ਦੀ ਸੋਨੇ ਦੀ ਚੇਨੀ ਤੇ ਚੂੜੀਆਂ ਲੈ ਕੇ ਫ਼ਰਾਰ ਹੋ ਗਏ। ਸ਼ਾਮ 4.15 ਵਜੇ ਦੇ ਕਰੀਬ ਇੱਕ ਨਕਾਬਪੋਸ਼ ਲੁਟੇਰਾ ਪਹਿਲਾਂ ਬੈਂਕ ਅੰਦਰ ਗਾਹਕ ਬਣ ਕੇ ਦਾਖ਼ਲ ਹੋਇਆ। ਉਸ ਨੇ ਬੈਂਕ ਦਾ ਮਾਹੌਲ ਦੇਖ ਕੇ ਕਿਸੇ ਹੋਰ ਨੂੰ ਫੋਨ ਕੀਤਾ। ਮਗਰੋੋਂ 2 ਵਿਅਕਤੀ ਬੰਦੂਕਾਂ ਤੇ ਰਾਈਫਲ ਲੈ ਕੇ ਬੈਂਕ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਬੈਂਕ ਦੇ ਮੁਲਾਜ਼ਮਾਂ ਅਤੇ ਗਾਹਕਾਂ ਨੂੰ ਬੰਦੀ ਬਣਾ ਲਿਆ। ਲੁਟੇਰੇ ਹਥਿਆਰ ਦਿਖਾ ਕੇ 13 ਲੱਖ ਰੁਪਏ ਅਤੇ ਮਹਿਲਾ ਸਟਾਫ ਦੀ ਸੋਨੇ ਦੀ ਚੇਨੀ ਤੇ ਚੂੜੀਆਂ ਲੈ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਕਮਿਸ਼ਨਰ, ਏਸੀਪੀ ਲਾਅ ਐਂਡ ਆਰਡਰ ਅੰਕੁਰ ਗੁਪਤਾ ਅਤੇ ਹੋਰ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 

Source link