ਸੰਤੋਖ ਗਿੱਲ

ਗੁਰੂਸਰ ਸੁਧਾਰ, 4 ਅਕਤੂਬਰ

InterServer Web Hosting and VPS

ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਤੋਂ ਪ੍ਰੇਸ਼ਾਨ ਕਿਸਾਨ ਪਰਮਜੀਤ ਸਿੰਘ (50) ਵਾਸੀ ਪਿੰਡ ਸੁਧਾਰ ਨੇ ਅੱਜ ਅਬੋਹਰ ਬਰਾਂਚ ਨਹਿਰ ਕਿਨਾਰੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਨਰੇਗਾ ਦੀ ਦਿਹਾੜੀ ਲਾ ਕੇ ਘਰਾਂ ਨੂੰ ਪਰਤ ਰਹੀਆਂ ਪੱਤੀ ਧਾਲੀਵਾਲ ਦੀਆਂ ਔਰਤਾਂ ਨੇ ਨਹਿਰ ਕਿਨਾਰੇ ਦਰੱਖਤ ਨਾਲ ਲਟਕਦੀ ਲਾਸ਼ ਦੇਖ ਕੇ ਪੁਲੀਸ ਨੂੰ ਸੂਚਨਾ ਦਿੱਤੀ। ਥਾਣਾ ਸੁਧਾਰ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ। ਮ੍ਰਿਤਕ ਦੀ ਜੇਬ ’ਚੋਂ ਮਿਲੇ ਖ਼ੁਦਕੁਸ਼ੀ ਨੋਟ ਅਨੁਸਾਰ ਉਹ ਖੇਤੀ ਕਾਨੂੰਨ ਰੱਦ ਨਾ ਹੋਣ ਅਤੇ ਲਖੀਮਪੁਰ ਖੀਰੀ ਦੀ ਘਟਨਾ ਤੋਂ ਪ੍ਰੇਸ਼ਾਨ ਸੀ। ਸਾਬਕਾ ਸਰਪੰਚ ਜਸਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਰਮਜੀਤ ਦਿੱਲੀ ਹੱਦ ’ਤੇ ਚੱਲ ਰਹੇ ਮੋਰਚੇ ਵਿੱਚ ਵੀ ਕਈ ਵਾਰ ਹਾਜ਼ਰੀ ਭਰ ਕੇ ਆਇਆ ਸੀ।

Source link