ਮਾਸਕੋ, 4 ਅਗਸਤ
ਰੂਸ ਵਿੱਚ ਇੱਕ ਜੱਜ ਨੇ ਅਮਰੀਕਾ ਦੀ ਸਟਾਰ ਬਾਸਕਟਬਾਲ ਖਿਡਾਰੀ ਬ੍ਰਿਟਨੀ ਗਰਿਨਰ ਨੂੰ ਨਸ਼ਾ ਰੱਖਣ ਤੇ ਨਸ਼ਾ ਤਸਕਰੀ ਦਾ ਦੋਸ਼ੀ ਠਹਿਰਾਉਂਦਿਆਂ ਅੱਜ ਉਸ ਨੂੰ ਨੌਂ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜੱਜ ਸੋਤਨੀਕੋਵਾ ਨੇ ਕਿਹਾ ਕਿ ਗਰਿਨਰ ਨੂੰ ਫਰਵਰੀ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਇਸ ਸਮਾਂ ਉਸ ਦੀ ਸਜ਼ਾ ਵਿੱਚ ਗਿਣਿਆ ਜਾਵੇਗਾ। -ਪੀਟੀਆਈ