ਬਰਮਿੰਘਮ, 4 ਅਗਸਤ

ਹਰਮਨਪ੍ਰੀਤ ਸਿੰੰਘ ਦੀ ਹੈਟਰਿਕ ਨਾਲ ਅੰਤਿਮ ਲੀਗ ਮੈਚ ਵਿੱਚ ਭਾਰਤ 4.1 ਨਾਲ ਵੇਲਸ ਨੂੰ ਹਰਾ ਕੇ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਹਾਕੀ ਈਵੈਂਟ ਵਿੱਚ ਸੈਮੀਫਾਈਨਲ ਵਿੱਚ ਪੁੱਜ ਗਿਆ ਹੈ। ਪਹਿਲੇ ਮੈਚ ਵਿੱਚ ਭਾਰਤ ਨੇ ਘਾਨਾ ਨੂੰ 11-0 ਨਾਲ ਅਤੇ ਤੀਜੇ ਮੈਚ ਵਿੱਚ ਕੈਨੇਡਾ ਨੂੰ 8-0 ਨਾਲ ਹਰਾਇਆ ਸੀ। ਭਾਰਤ ਨੇ ਇੰਗਲੈਂਡ ਨਾਲ 4-4 ਨਾਲ ਡਰਾਅ ਖੇਡਿਆ ਸੀ। ਵਿਸ਼ਵ ਰੈਂਕਿੰਗ ਵਿੱਚ ਪੰਜਵੇਂ ਸਥਾਨ ’ਤੇ ਕਾਬਜ਼ ਮਨਪ੍ਰੀਤ ਸਿੰਘ ਦੀ ਟੀਮ 22 ਤੋਂ ਵਧ ਗੋਲਾਂ ਦੀ ਔਸਤ ਨਾਲ ਪੂਲ ਬੀ ਵਿੱਚ ਸਿਖਰ ’ਤੇ ਰਹੀ। ਹੁਣ ਸੈਮੀਫਾਈਨਲ ਵਿੱਚ ਉਸ ਦੇ ਆਸਟਰੇਲੀਆ ਦਾ ਸਾਹਮਣਾ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ। ਪਰ ਜੇ ਅੰਤਿਮ ਮੈਚ ਵਿੱਚ ਇੰਗਲੈਂਡ ਕੈਨੇਡਾ ਨੂੰ 15-0 ਨਾਲ ਹਰਾ ਦਿੰਦਾ ਹੈ ਤਾਂ ਭਾਰਤ ਨੂੰ ਆਸਟਰੇਲੀਆਂ ਨਾਲ ਭਿੜਨਾ ਪਏਗਾ। ਵੇਲਸ ਲਈ ਇਕੋ ਇਕ ਗੋਲ ਜੇਰਥ ਫਰਲੌਂਗ ਨੇ ਚੌਥੇ ਕੁਆਰਟਰ ਵਿੱਚ ਕੀਤਾ। ਸੈਮੀਫਾਈਨਲ ਮੁਕਾਬਲੇ ਸ਼ਨਿਚਰਵਾਰ ਨੂੰ ਖੇਡੇ ਜਾਣਗੇ। -ਏਜੰਸੀ

Source link