ਗੁਰਸੇਵਕ ਸਿੰੰਘ ਪ੍ਰੀਤ

ਗਿਦੜਬਾਹਾ/ਸ੍ਰੀ ਮੁਕਤਸਰ ਸਾਹਿਬ, 23 ਜਨਵਰੀ

ਖੋ-ਖੋ ਐਸੋਸੀਏਸ਼ਨ ਪੰਜਾਬ ਵੱਲੋਂ ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਛੱਤੇਆਣਾ ਵਿੱਚ ਕਰਵਾਏ ਗਏ 53ਵੇਂ ਸੂਬਾਈ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (ਲੜਕਿਆਂ) ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਸਟੇਟ ਚੈਂਪੀਅਨ ਦਾ ਅਹੁਦਾ ਹਾਸਲ ਕੀਤਾ ਜਦੋਂ ਕਿ ਦੂਜੇ ਥਾਂ ’ਤੇ ਕਪੂਰਥਲਾ ਅਤੇ ਤੀਜੇ ਥਾਂ ’ਤੇ ਸੰਗਰੂਰ ਅਤੇ ਪਟਿਆਲਾ ਦੀਆਂ ਟੀਮਾਂ ਰਹੀਆਂ। ਇਸੇ ਤਰ੍ਹਾਂ ਲੜਕੀਆਂ ਦੀਆਂ ਟੀਮਾਂ ’ਚੋਂ ਪਹਿਲਾ ਸਥਾਨ ਪਟਿਆਲਾ, ਦੂਜਾ ਲੁਧਿਆਣਾ ਅਤੇ ਤੀਜਾ ਫਾਜ਼ਿਲਕਾ ਤੇ ਕਪੂਰਥਲਾ ਦੀਆਂ ਟੀਮਾਂ ਨੇ ਹਾਸਲ ਕੀਤਾ। ਇਹ ਖੇਡਾਂ ਖੋ ਖੋ ਐਸੋਸੀੲੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਬਰਾੜ ਤੇ ਸਕੱਤਰ ਤਰਸੇਮ ਕੁਮਾਰ ਦੀ ਅਗਵਾਈ ਹੇਠ ਹੋਈਆਂ। ਉਪ ਜ਼ਿਲ੍ਹਾ ਸਿੱਖਿਆ ਅਫਸਰ ਕਪਿਲ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਦਲਜੀਤ ਸਿੰਘ, ਦਿਨਸ਼ ਸ਼ਰਮਾ, ਹਰਬਿੰਦਰਪਾਲ ਸਿੰਘ, ਗੁਰਚਰਨ ਸਿੰਘ, ਪ੍ਰਿੰਸੀਪਲ ਪਰਮਜੀਤ ਕੌਰ ਅਤੇ ਕੋਚ ਮਨਪ੍ਰੀਤ ਸਿੰਘ ਮੌਜੂਦ ਸਨ।

Source link