ਹੁਸ਼ਿਆਰ ਸਿੰਘ ਰਾਣੂ

ਮਾਲੇਰਕੋਟਲਾ, 22 ਅਪਰੈਲ

ਮਾਲੇਰਕੋਟਲਾ -ਲੁਧਿਆਣਾ ਸੜਕ ‘ਤੇ ਬਿਜਲੀ ਗਰਿੱਡ ਨੇੜੇ ਲੰਘੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਸੜਕ ਹਾਦਸੇ ‘ਚ ਚਾਰ ਜਣਿਆ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ। ਧੂਰੀ ਨੇੜਲੇ ਪਿੰਡ ਜਲਾਣ ਦਾ ਕਿਸਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ‘ਚ ਤੂੜੀ ਬਣਾਉਣ ਲਈ ਆਪਣੇ ਟਰੈਕਟਰ ਪਿੱਛੇ ਤੂੜੀ ਬਣਾਉਣ ਵਾਲੀ ਮਸ਼ੀਨ ਤੇ ਟਰਾਲੀ ਪਾ ਕੇ ਜਾ ਰਿਹਾ ਸੀ। ਟਰਾਲੀ ‘ਚ ਤੂੜੀ ਦਾ ਕੰਮ ਕਰਨ ਵਾਲੇ ਮਜ਼ਦੂਰ ਬੈਠੇ ਸਨ। ਪਿੱਛੋਂ ਆ ਰਿਹਾ ਤੇਜ਼ ਰਫ਼ਤਾਰ ਕੈਂਟਰ ਜਦ ਟਰੈਕਟਰ-ਟਰਾਲੀ ‘ਚ ਵੱਜਿਆ ਤਾਂ ਟਰਾਲੀ ‘ਚ ਬੈਠੇ ਮਜ਼ਦੂਰ ਬੁੜ੍ਹਕ ਕੇ ਇਧਰ-ਉਧਰ ਜਾ ਡਿੱਗੇ। ਇੱਕ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਬਾਕੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਲਿਜਾਇਆ ਗਿਆ। ਡਾਕਟਰਾਂ ਨੇ ਤਿੰਨ ਜ਼ਖ਼ਮੀਆਂ ਦੀ ਗੰਭੀਰ ਹਾਲਤ ਦੇਖਦਿਆਂ, ਉਨ੍ਹਾਂ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ, ਜਿਨ੍ਹਾਂ ਦੀ ਰਾਹ ਜਾਂਦਿਆਂ ਮੌਤ ਹੋ ਗਈ। ਦੋ ਜ਼ਖ਼ਮੀ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਹਨ।

Source link