ਨੋਇਡਾ/ਮਥੁਰਾ, 12 ਫਰਵਰੀ

Ad - Web Hosting from SiteGround - Crafted for easy site management. Click to learn more.

ਮਥੁਰਾ ਵਿੱਚ ਯਮੁਨਾ ਐਕਸਪ੍ਰੈਸ ਵੇਅ ਉੱਤੇ ਬੱਸ ਨਾਲ ਟਕਰਾਉਣ ਤੋਂ ਬਾਅਦ ਕਾਰ ਵਿੱਚ ਅੱਗ ਲੱਗਣ ਕਾਰਨ ਸੋਮਵਾਰ ਨੂੰ ਪੰਜ ਵਿਅਕਤੀ ਜ਼ਿੰਦਾ ਸੜ ਕੇ ਮਰ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਅਤੇ ਸਵਿਫਟ ਕਾਰ ਵਿਚਕਾਰ ਟੱਕਰ ਕਾਰਨ ਇਹ ਜਾਨਾਂ ਗਈਆਂ। ਹੁਣ ਤੱਕ ਸਾਹਮਣੇ ਆਇਆ ਹੈ ਕਿ ਬੱਸ ਦਾ ਟਾਇਰ ਫਟ ਗਿਆ ਤੇ ਉਹ ਕੰਟਰੋਲ ਤੋਂ ਬਾਹਰ ਹੋ ਗਈ। ਇਸ ਕਾਰਨ ਬੱਸ ਸੜਕ ‘ਤੇ ਪਲਟ ਗਈ। ਪਿੱਛੇ ਤੋਂ ਆ ਰਹੀ ਸਵਿਫਟ ਕਾਰ, ਬੱਸ ਵਿੱਚ ਵੱਜੀ। ਇਸ ਕਾਰਨ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਬੱਸ ‘ਚ ਸਵਾਰ ਵਿਅਕਤੀ ਤਾਂ ਨਿਕਲਣ ‘ਚ ਕਾਮਯਾਬ ਰਹੇ ਪਰ ਕਾਰ ‘ਚ ਸਵਾਰ ਨਹੀਂ ਨਿਕਲ ਸਕੇ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਹੋ ਗਈ ਹੈ ਅਤੇ ਉਸ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Source link