ਪੱਤਰ ਪ੍ਰੇਰਕ

ਸੰਗਤ ਮੰਡੀ, 16 ਅਪਰੈਲ

ਇੱਥੋਂ ਦੀ ਅਨਾਜ ਮੰਡੀ ਵਿੱਚ ਅੱਜ ਇੱਕ ਆੜ੍ਹਤ ਦੀ ਦੁਕਾਨ ’ਤੇ ਕੁਝ ਮਜ਼ਦੂਰਾਂ ਦਰਮਿਆਨ ਝੜਪ ਹੋ ਗਈ, ਜਿਸ ਦੌਰਾਨ ਇੱਕ ਮਜ਼ਦੂਰ ਦੀ ਮੌਤ ਹੋ ਗਈ। ਆੜ੍ਹਤੀ ਮਹੇਸ਼ ਕੁਮਾਰ ਮੇਸ਼ੀ ਤੇ ਉਸ ਦੇ ਮੁਨੀਮ ਨੇ ਦੱਸਿਆ ਕਿ ਦੁਕਾਨ ’ਤੇ ਦੋ ਲੇਬਰਾਂ ਕੰਮ ਕਰਦੀਆਂ ਹਨ, ਅੱਜ ਜਦੋਂ ਗੁਰਦੀਪ ਸਿੰਘ (37) ਦੂਸਰੀ ਲੇਬਰ ਨੂੰ ਟਰਾਲੀ ਵਿੱਚੋਂ ਕਣਕ ਲਾਹੁਣ ਲਈ ਕਹਿਣ ਗਿਆ ਤਾਂ ਦੋਵਾਂ ਦਾ ਝਗੜਾ ਹੋ ਗਿਆ, ਜਿਸ ਕਾਰਨ ਗਿੱਦੜਬਾਹਾ ਤੋਂ ਆਈ ਦੂਸਰੀ ਲੇਬਰ ਪਾਰਟੀ ਨੇ ਗੁਰਦੀਪ ’ਤੇ ਸੋਟੀਆਂ ਨਾਲ ਹਮਲਾ ਕਰ ਦਿੱਤਾ। ਗੁਰਦੀਪ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਸੰਗਤ ਦੀ ਪੁਲੀਸ ਨੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ। 

Source link