ਸਰਬਜੀਤ ਸਿੰਘ ਗਿੱਲ/ਪਾਲ ਸਿੰਘ ਨੌਲੀ

ਫਿਲੌਰ/ਜਲੰਧਰ, 14 ਜਨਵਰੀ

ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਦੇ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ 76 ਸਾਲਾਂ ਦੇ ਸਨ। ਪਿੰਡ ਭੱਟੀਆ ਨੇੜੇ ਜਦੋਂ ਉਨ੍ਹਾਂ ਨੂੰ ਦੌਰਾ ਪਿਆ ਤਾਂ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਫਗਵਾੜਾ ਦੇ ਹਸਪਤਾਲ ਲੈ ਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਯਾਤਰਾ ਅੱਜ ਸਵੇਰੇ ਲਾਡੂਵਾਲ ਟੌਲ ਪਲਾਜ਼ੇ ਤੋਂ ਜਲੰਧਰ ਜ਼ਿਲ੍ਹੇ ’ਚ ਦਾਖਲ ਹੋਈ ਸੀ, ਜਿਸ ਹਲਕੇ ਤੋਂ ਉਹ ਸੰਸਦ ਮੈਂਬਰ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਚੌਧਰੀ ਸੰਤੋਖ ਸਿੰਘ ਦਾ ਸਸਕਾਰ ਭਲਕੇ 15 ਜਨਵਰੀ ਨੂੰ ਉਨ੍ਹਾਂ ਦੇ ਜਲੰਧਰ ਜ਼ਿਲ੍ਹੇ ’ਚ ਸਥਿਤ ਪਿੰਡ ਧਾਰੀਵਾਲ ਕਾਦੀਆਂ ਵਿੱਚ ਸਵੇਰੇ 11 ਵਜੇ ਕੀਤਾ ਜਾਵੇਗਾ।

Source link