ਪੱਤਰ ਪ੍ਰੇਰਕ

ਅਟਾਰੀ, 22 ਨਵੰਬਰ

ਭਾਰਤ ਤੋਂ ਹਿੰਦੂ ਸ਼ਰਧਾਲੂਆਂ ਦਾ 96 ਮੈਂਬਰੀ ਜਥਾ ਸ੍ਰੀ ਯੁਧਿਸ਼ਟਰ ਲਾਲ ਦੀ ਅਗਵਾਈ ਹੇਠ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਗਿਆ। ਜਥੇ ਦੇ ਆਗੂ ਯੁਧਿਸ਼ਟਰ ਲਾਲ ਨੇ ਪਾਕਿਸਤਾਨ ਲਈ ਰਵਾਨਾ ਹੋਣ ਸਮੇਂ ਕਿਹਾ ਕਿ ਉਹ ਸੂਬਾ ਸਿੰਧ ’ਚ ਸਦਾਨੀ ਦਰਬਾਰ ਵਿਖੇ ਸ਼ਿਵ ਅਵਤਾਰ ਸਤਿਗੁਰੂ ਸੰਤ ਸਦਾਰਾਮ ਸਾਹਿਬ ਦਾ 314ਵਾਂ ਜਨਮ ਦਿਹਾੜਾ ਮਨਾਉਣ ਲਈ ਜਾ ਰਹੇ ਹਨ, ਜਿਸ ਲਈ ਉਨ੍ਹਾਂ ਨੂੰ 10 ਦਿਨਾਂ ਦਾ ਵੀਜ਼ਾ ਮਿਲਿਆ ਹੈ। ਇਸੇ ਦੌਰਾਨ ਭਾਰਤ ਸਰਕਾਰ ਵੱਲੋਂ ਰਿਹਾਅ ਕੀਤਾ ਇੱਕ ਪਾਕਿਸਤਾਨੀ ਕੈਦੀ ਅਟਾਰੀ-ਵਾਹਗਾ ਸਰਹੱਦ ਰਸਤੇ ਆਪਣੇ ਵਤਨ ਪਰਤਿਆ ਹੈ। ਸਾਲ 2011 ਵਿੱਚ ਕਾਲਾ ਮਸੀਹ ਪੁੱਤਰ ਗਾਮਾ ਮਸੀਹ ਵਾਸੀ ਪਿੰਡ ਕੱਕਾ, ਤਹਿਸੀਲ ਤੇ ਜ਼ਿਲ੍ਹਾ ਨਾਰੋਵਾਲ, ਪਾਕਿਸਤਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਗ਼ਲਤ ਢੰਗ ਨਾਲ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਿਆ ਸੀ।

Source link