ਜਗਮੋਹਨ ਸਿੰਘ

ਘਨੌਲੀ, 18 ਅਪਰੈਲ

ਇੱਥੇ ਘਨੌਲੀ-ਰੂਪਨਗਰ ਨੈਸ਼ਨਲ ਹਾਈਵੇਅ ’ਤੇ ਪਿੰਡ ਅਹਿਮਦਪੁਰ ਨੇੜੇ ਪ੍ਰਾਈਵੇਟ ਬੱਸ ਦੀ ਟੱਕਰ ਕਾਰਨ ਇਕ ਕਾਰ ਭਾਖੜਾ ਨਹਿਰ ਵਿਚ ਡਿੱਗ ਗਈ। ਪੁਲੀਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਡਿੱਗੀ ਕਾਰ ਨੂੰ ਬਰਾਮਦ ਕਰ ਲਿਆ ਗਿਆ ਹੈ ਜਿਸ ਵਿਚੋਂ ਪੰਜ ਜਣਿਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ ਜਿਨ੍ਹਾਂ ਵਿਚ ਦੋ ਔਰਤਾਂ, ਦੋ ਪੁਰਸ਼ ਤੇ ਇਕ ਬੱਚਾ ਸ਼ਾਮਲ ਹੈ। ਪੁਲੀਸ ਨੂੰ ਇਨ੍ਹਾਂ ਤੋਂ ਇਲਾਵਾਂ ਇਕ ਛੋਟੇ ਬੱਚੇ ਦੀਆਂ ਚੱਪਲਾਂ ਵੀ ਮਿਲੀਆਂ ਹਨ ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਕਾਰ ਰਾਜਸਥਾਨ ਨੰਬਰ ਦੀ ਹੋਣ ਦੀ ਪੁਸ਼ਟੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਜੋਂ ਹੋਈ ਹੈ। ਪੁਲੀਸ ਵਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।  

Source link