ਚਟਗਾਂਵ, 14 ਦਸੰਬਰ

ਟੈਸਟ ਮਾਹਿਰ ਚੇਤੇਸ਼ਵਰ ਪੁਜਾਰ ਅਤੇ ਸ਼੍ਰੇਅਸ ਅਈਅਰ ਦੇ ਅਰਧ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਪੰਜਵੀਂ ਵਿਕਟ ਲਈ 149 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਛੇ ਵਿਕਟਾਂ ‘ਤੇ 278 ਦੌੜਾਂ ਬਣਾਈਆਂ। ਪੁਜਾਰਾ ਨੇ 203 ਗੇਂਦਾਂ ਦੀ ਸੰਜਮੀ ਪਾਰੀ ‘ਚ 90 ਦੌੜਾਂ ਬਣਾਈਆਂ, ਜਦਕਿ ਅਈਅਰ 169 ਗੇਂਦਾਂ ‘ਚ 82 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਅਕਸ਼ਰ ਪਟੇਲ (14) ਦਿਨ ਦੀ ਆਖਰੀ ਗੇਂਦ ‘ਤੇ ਐੱਲਬੀਡਬਲਿਊ ਹੋ ਗਿਆ। ਬੰਗਲਾਦੇਸ਼ ਲਈ ਤਾਇਜੁਲ ਇਸਲਾਮ ਨੇ ਤਿੰਨ ਅਤੇ ਮੇਹਦੀ ਹਸਨ ਨੇ ਦੋ ਵਿਕਟਾਂ ਲਈਆਂ।

Source link