ਸੈਨਟੈਂਡਰ (ਸਪੇਨ): ਭਾਰਤ ਦੇ ਉੱਭਰ ਰਹੇ ਬੈਡਮਿੰਟਨ ਖਿਡਾਰੀ ਸ਼ੰਕਰ ਮੁਥੂਸਾਮੀ ਨੇ ਸ਼ੁੱਕਰਵਾਰ ਨੂੰ ਬੀਡਬਲਿਊਐੱਫ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਅੰਡਰ-19 ਵਰਗ ਦੇ ਸਿੰਗਲਜ਼ ਮੁਕਾਬਲੇ ਵਿੱਚ ਚੀਨ ਦੇ ਹੂ ਜ਼ੇ ਐਨ ਨੂੰ ਹਰਾ ਕੇ ਤਗ਼ਮਾ ਪੱਕਾ ਕਰ ਲਿਆ ਹੈ। ਉਸ ਦਾ ਹੁਣ ਸੈਮੀਫਾਈਨਲ ’ਚ ਥਾਈਲੈਂਡ ਦੇ ਪਨਿਤਚਾਫੋਨ ਤੀਰਾਰਤਸਕੁਲ ਨਾਲ ਮੁਕਾਬਲਾ ਹੋਵੇਗਾ। ਟੂਰਨਾਮੈਂਟ ਵਿੱਚ ਚੌਥਾ ਦਰਜਾ ਪ੍ਰਾਪਤ ਮੁਥੂਸਾਮੀ ਨੇ ਕਰੀਬ ਡੇਢ ਘੰਟੇ ਤੱਕ ਚੱਲੇ ਕੁਆਰਟਰ ਫਾਈਨਲ ਮੈਚ ਵਿੱਚ ਆਪਣੇ ਵਿਰੋਧੀ ਖਿਡਾਰੀ ਨੂੰ 21-18, 8-21, ਅਤੇ 21-16 ਨਾਲ ਮਾਤ ਦਿੱਤੀ।  -ਪੀਟੀਆਈ

Source link