ਪੱਤਰ ਪ੍ਰੇਰਕ
ਫਗਵਾੜਾ, 1 ਫਰਵਰੀ

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 2023-24 ਦੇ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਖੁਸ਼ਹਾਲ ਬਜਟ ਸਾਬਤ ਹੋਵੇਗਾ, ਜਿਸ ਦਾ ਹਰ ਵਰਗ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਬਜਟ ਭਾਸ਼ਨ ਅਨੁਸਾਰ 10 ਲੱਖ ਕਰੋੜ ਦਾ ਪੂੰਜੀ ਨਿਵੇਸ਼, ਨੌਕਰੀਆਂ ਦੀ ਸਿਰਜਣਾ ਅਤੇ ਨਿੱਜੀ ਨਿਵੇਸ਼ ਨਾਲ ਵਿਕਾਸ ਦਰ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਆਖਿਆ ਕਿ ਬਜਟ ’ਚ ਰਾਜਾ ਨੂੰ ਰਾਹਤ ਦਿੱਤੀ ਗਈ ਹੈ, ਖੇਤੀਬਾੜੀ ਨੂੰ ਹੁਲਾਰਾ ਦੇਣ ਦਾ ਟੀਚਾ ਮਿੱਥਿਆ ਗਿਆ ਹੈ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ 157 ਨਵੇਂ ਨਰਸਿੰਗ ਕਾਲਜ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਲਾਵਾ ਆਮਦਨ ਖਾਤਾ ਸਕੀਮ ਸ਼ੁਰੂ ਕਰਨ, ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ, ਰੇਲਵੇ ਲਈ ਪੂੰਜੀ ਖਰਚ ਕਰਨ ਅਤੇ ਇਨਕਮ ਟੈਕਸ ’ਚ ਰਾਹਤ ਦਾ ਹਰ ਵਰਗ ਨੂੰ ਕਾਫ਼ੀ ਫ਼ਾਇਦਾ ਹੋਵੇਗਾ।

Source link