ਦੋਹਾ, 25 ਨਵੰਬਰ

ਸੈਨੇਗਲ ਦੇ ਅੱਜ ਇੱਥੇ ਮੇਜ਼ਬਾਨ ਕਤਰ ਨੂੰ 3-1 ਨਾਲ ਹਰਾ ਕੇ ਵਿਸ਼ਵ ਕੱਪ ਤੋਂ ਬਾਹਰ ਹੋਣ ਕੰਢੇ ਪਹੁੰਚਾ ਦਿੱਤਾ ਹੈ। ਸਟ੍ਰਾਈਕਰ ਬੁਲਾਏ ਡੀਆ ਨੇ ਕਤਰ ਦੇ ਡਿਫੈਂਡਰ ਬੁਆਲੇਮ ਖਾਊਖੀ ਦੀ ਗਲਤੀ ਦਾ ਫਾਇਦਾ ਉਠਾ ਕੇ ਪਹਿਲਾ ਗੋਲ ਕੀਤਾ। ਫਮਾਰਾ ਡੀ ਨੇ ਦੂਜੇ ਹਾਫ ਦੀ ਸ਼ੁਰੂਆਤ ਵਿੱਚ ਟੀਮ ਦੀ ਲੀਡ ਦੁੱਗਣੀ ਕਰ ਦਿੱਤੀ। ਕਤਰ ਲਈ ਬਦਲਵੇਂ ਖਿਡਾਰੀ (ਸਬਸਟੀਚਿਊਟ) ਮੁਹੰਮਦ ਮੁੰਤਾਰੀ ਨੇ ਗੋਲ ਕੀਤਾ ਪਰ ਛੇ ਮਿੰਟ ਬਾਅਦ ਹੀ ਬਾਂਬਾ ਡਿਏਂਗ ਨੇ ਇੱਕ ਹੋਰ ਗੋਲ ਕਰ ਕੇ ਸੈਨੇਗਲ ਨੂੰ 3-1 ਨਾਲ ਲੀਡ ਦਿਵਾਈ। ਕਤਰ ਆਪਣੇ ਦੋਵੇਂ ਮੈਚ ਹਾਰ ਚੁੱਕਾ ਹੈ ਅਤੇ ਗਰੁੱਪ-ਏ ਦੇ ਹੋਰ ਮੈਚਾਂ ਵਿੱਚ ਜੇ ਨੈਦਰਲੈਂਡਜ਼, ਇਕੁਆਡੋਰ ਨਾਲ ਡਰਾਅ ਖੇਡਦਾ ਹੈ ਤਾਂ ਮੇਜ਼ਬਾਨ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ। -ਏਪੀ

 

Source link