ਦੋਹਾ, 24 ਨਵੰਬਰ

ਪੁਰਤਗਾਲ ਨੇ ਅੱਜ ਇੱਥੇ ਉਸ ਦੇ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੀ ਅਗਵਾਈ ਵਿੱਚ 15 ਮਿੰਟ ਵਿੱਚ ਕੀਤੇ ਤਿੰਨ ਗੋਲਾਂ ਦੀ ਬਦੌਲਤ ਫੀਫਾ ਵਿਸ਼ਵ ਕੱਪ ਦੇ ਗਰੁੱਪ ‘ਐੱਚ’ ਮੈਚ ਵਿੱਚ ਧੀਮੀ ਸ਼ੁਰੂਆਤ ਤੋਂ ਉਭਰਦੇ ਹੋਏ ਘਾਨਾ ਨੂੰ 3-2 ਨਾਲ ਹਰਾ ਕੇ ਆਪਣੀ ਚੁਣੌਤੀ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਕਈ ਰਿਕਾਰਡ ਆਪਣੇ ਨਾਂ ਕਰਨ ਵਾਲਾ ਰੋਨਾਲਡੋ ਇਸ ਦੇ ਨਾਲ ਹੀ ਪੰਜ ਵੱਖ-ਵੱਖ ਵਿਸ਼ਵ ਕੱਪਾਂ ਵਿੱਚ ਗੋਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਖਿਡਾਰੀ ਵੀ ਬਣ ਗਿਆ। ਸਟੇਡੀਅਮ 974 ਵਿੱਚ ਦੁਨੀਆਂ ਦੀ ਨੌਵੇਂ ਨੰਬਰ ਦੀ ਟੀਮ ਨੂੰ ਕਪਤਾਨ ਰੋਨਾਲਡੋ ਨੇ 65ਵੇਂ ਮਿੰਟ ਵਿੱਚ ਬੜ੍ਹਤ ਦਿਵਾਈ। ਉਪਰੰਤ ਜਾਓ ਫੈਲਿਕਸ ਨੇ 78ਵੇਂ ਮਿੰਟ ਅਤੇ ਰਾਫੇਲ ਲਿਆਓ ਨੇ 80ਵੇਂ ਮਿੰਟ ਵਿੱਚ ਪੁਰਤਗਾਲ ਵੱਲੋਂ ਗੋਲ ਕੀਤੇ। ਘਾਨਾ ਵੱਲੋਂ ਕਪਤਾਨ ਆਂਦਰੇ ਆਯੇਵ ਨੇ 73ਵੇਂ ਮਿੰਟ ਅਤੇ ਉਸਮਾਨ ਬੁਖਾਰੀ ਨੇ 89ਵੇਂ ਮਿੰਟ ਵਿੱਚ ਗੋਲ ਕੀਤੇ। -ਪੀਟੀਆਈ

Source link