ਚੰਡੀਗੜ੍ਹ (ਟਨਸ): ਪੰਜਾਬ ਸਰਕਾਰ ਨੇ ਅੱਜ 10 ਆਈਏਐੱਸ ਅਤੇ 3 ਪੀਸੀਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਬਦਲੀਆਂ ਤਹਿਤ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ ਨੂੰ ਪਾਰਲੀਮਾਨੀ ਮਾਮਲੇ ਵਿਭਾਗ, ਅਮਰਪਾਲ ਸਿੰਘ ਨੂੰ ਵਿਸ਼ੇਸ਼ ਸਕੱਤਰ ਮਾਲ, ਬਬੀਤਾ ਨੂੰ ਡਾਇਰੈਕਟਰ ਸਮਾਜਿਕ ਨਿਆਂ, ਘੱਟ ਗਿਣਤੀ ਸ਼ਕਤੀਕਰਨ ਮਾਮਲਿਆਂ ਵਿਭਾਗ ਦੀ ਡਾਇਰੈਕਟਰ, ਕੇਸ਼ਵ ਹਿੰਗੋਨੀਆਂ ਵਿਸ਼ੇਸ਼ ਸਕੱਤਰ ਮਾਲ, ਅਮਿਤ ਤਲਵਾਰ ਨੂੰ ਡਾਇਰੈਕਟਰ ਖੇਡਾਂ ਤੇ ਯੁਵਕ ਮਾਮਲੇ, ਸ੍ਰੀਮਤੀ ਅੰਮ੍ਰਿਤ ਸਿੰਘ ਨੂੰ ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਰਾਜੇਸ਼ ਧੀਮਾਨ ਨੂੰ ਡੀ.ਸੀ. ਫਿਰੋਜ਼ਪੁਰ, ਸ੍ਰੀਮਤੀ ਅਸ਼ਿਕਾ ਜੈਨ ਨੂੰ ਡੀ.ਸੀ. ਮੁਹਾਲੀ, ਸਾਗਰ ਸੇਤੀਆ ਨੂੰ ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ, ਰਵਿੰਦਰ ਸਿੰਘ ਨੂੰ ਏਡੀਸੀ ਫਿਰੋਜ਼ਪੁਰ ਲਾਇਆ ਗਿਆ ਹੈ। ਇਸੇ ਤਰ੍ਹਾਂ ਪੀਸੀਐੱਸ ਅਫ਼ਸਰਾਂ ’ਚ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਵਧੀਕ ਡੀਸੀ ਮੁਕਤਸਰ, ਸ੍ਰੀਮਤੀ ਇਸਮਤ ਵਿਜੈ ਸਿੰਘ ਨੂੰ ਐੱਸ.ਡੀ.ਐੱਮ. ਪਟਿਆਲਾ, ਬਲਵਿੰਦਰ ਸਿੰਘ ਨੂੰ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਲਾਇਆ ਹੈ।