ਚੰਡੀਗੜ੍ਹ, 24 ਜਨਵਰੀ

ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਅੱਜ ਹਲਕੀ ਬਾਰਸ਼ ਹੋਈ, ਜਦਕਿ ਦੋਵਾਂ ਰਾਜਾਂ ਵਿੱਚ ਥਾਵਾਂ ’ਤੇ ਠੰਢ ਬਰਕਰਾਰ ਹੈ। ਇਥੇ ਮੌਸਮ ਕੇਂਦਰ ਨੇ ਦੱਸਿਆ ਕਿ ਸਾਂਝੀ ਰਾਜਧਾਨੀ ਚੰਡੀਗੜ੍ਹ ਸਮੇਤ ਦੋਵਾਂ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਸ਼ ਹੋਈ। ਬਠਿੰਡਾ ਵਿੱਚ ਕੜਾਕੇ ਦੀ ਠੰਢ ਜਾਰੀ ਹੈ ਤੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਰਦਾਸਪੁਰ ‘ਚ ਘੱਟੋ-ਘੱਟ ਤਾਪਮਾਨ 5 ਡਿਗਰੀ, ਬਰਨਾਲਾ ‘ਚ 6.4 ਡਿਗਰੀ, ਫਰੀਦਕੋਟ ‘ਚ 6.9 ਡਿਗਰੀ, ਅੰਮ੍ਰਿਤਸਰ ‘ਚ 6.2 ਡਿਗਰੀ, ਲੁਧਿਆਣਾ ‘ਚ 7.4 ਡਿਗਰੀ ਅਤੇ ਪਟਿਆਲਾ ‘ਚ 9.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਵਿੱਚ ਸਿਰਸਾ ਸਭ ਤੋਂ ਠੰਢਾ ਰਿਹਾ, ਜਿੱਥੇ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

Source link