ਆਤਿਸ਼ ਗੁਪਤਾ
ਚੰਡੀਗੜ੍ਹ, 24 ਜਨਵਰੀ

ਮੁੱਖ ਅੰਸ਼

  • ਪੰਜਾਬ ’ਚ ਬਠਿੰਡਾ ਤੇ ਹਰਿਆਣਾ ’ਚ ਸਿਰਸਾ ਸਭ ਤੋਂ ਠੰਢੇ ਸ਼ਹਿਰ
  • ਅੱਜ ਵੀ ਮੀਂਹ ਪੈਣ ਦੀ ਪੇਸ਼ੀਨਗੋਈ

ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਨੇ ਲੋਕਾਂ ਨੇ ਖੁਸ਼ਕ ਠੰਢ ਤੋਂ ਰਾਹਤ ਦਿੱਤੀ ਹੈ। ਇਸੇ ਦੌਰਾਨ ਦੋਹਾਂ ਸੂਬਿਆਂ ਵਿੱਚ ਪਾਰਾ ਆਮ ਨਾਲੋਂ ਹੇਠਾਂ ਡਿੱਗ ਗਿਆ ਹੈ। ਪੰਜਾਬ ਵਿੱਚ ਦੇਰ ਰਾਤ ਸ਼ੁਰੂ ਹੋਇਆ ਮੀਂਹ ਮੰਗਲਵਾਰ ਵੀ ਜਾਰੀ ਰਿਹਾ। ਮੌਸਮ ਵਿਭਾਗ ਅਨੁਸਾਰ ਰਾਜਧਾਨੀ ਚੰਡੀਗੜ੍ਹ ਵਿੱਚ ਸਭ ਤੋਂ ਵੱਧ ਮੀਂਹ ਪਿਆ ਜਿਥੇ ਮੰਗਲਵਾਰ ਸ਼ਾਮ ਤੱਕ 13.4 ਐੱਮਐੱਮ ਮੀਂਹ ਦਰਜ ਕੀਤਾ ਗਿਆ। ਪੰਜਾਬ ਵਿੱਚ ਬਠਿੰਡਾ ਅਤੇ ਹਰਿਆਣਾ ਵਿੱਚ ਸਿਰਸਾ ਸ਼ਹਿਰ ਸਭ ਤੋਂ ਠੰਢੇ ਰਹੇ। ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਅਤੇ ਸਿਰਸਾ ਵਿੱਚ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਘੱਟ ਸੀ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 25 ਜਨਵਰੀ ਨੂੰ ਵੀ ਮੀਂਹ ਪੈਣ ਦੇ ਆਸਾਰ ਹਨ ਜਦੋਂਕਿ 26 ਜਨਵਰੀ ਨੂੰ ਕੁਝ ਥਾਵਾਂ ’ਤੇ ਮੀਂਹ ਪੈ ਸਕਦਾ ਹੈ। ਇਸੇ ਤਰ੍ਹਾਂ 28 ਜਨਵਰੀ ਨੂੰ ਵੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੁੜ ਮੀਂਹ ਪੈ ਸਕਦਾ ਹੈ। ਹਰਿਆਣਾ ਦੇ ਕਰਨਾਲ ਸ਼ਹਿਰ ਵਿੱਚ 10.8 ਐੱਮਐੱਮ ਤੇ ਹਿਸਾਰ ’ਚ 2 ਐੱਮਐੱਮ ਮੀਂਹ ਪਿਆ।

Source link