ਟ੍ਰਿਬਿਊਨ ਨਿਊਬ ਵੈੱਬ

ਚੰਡੀਗੜ੍ਹ, 21 ਸਤੰਬਰ

InterServer Web Hosting and VPS

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਦੋ ਡਿਪਟੀ ਮੁੱਖ ਮੰਤਰੀ ਅੱਜ ਪ੍ਰਾਈਵੇਟ ਜੈੱਟ ਰਾਹੀਂ ਕਾਂਗਰਸ ਹਾਈ ਕਮਾਂਡ ਨੂੰ ਮਿਲਣ ਲਈ ਦਿੱਲੀ ਗਏ ਹਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਕਾਂਗਰਸੀ ਆਗੂਆਂ ਵੱਲੋਂ ਪ੍ਰਾਈਵੇਟ ਜੈੱਟ ਰਾਹੀਂ ਸਫਰ ਕਰਨ ’ਤੇ ਸਵਾਲ ਖੜ੍ਹੇ ਕਰਦਿਆਂ ਤਨਜ਼ ਕੱਸਿਆ ਹੈ ਕਿ ਪ੍ਰਾਈਵੇਟ ਜੈੱਟ ਆਮ ਆਦਮੀ ਦਾ ਵਾਹਨ ਨਹੀਂ ਹੈ। ਜ਼ਿਕਰਯੋਗ ਹੈ ਕਿ ਸ੍ਰੀ ਚੰਨੀ ਤੇ ਹੋਰ ਕਾਂਗਰਸੀ ਆਗੂ ਪੰਜਾਬ ਵਿੱਚ 18 ਸੂਤਰੀ ਵਿਕਾਸ ਏਜੰਡਾ ਲਾਗੂ ਕਰਨ ਲਈ ਕਾਂਗਰਸ ਹਾਈਕਮਾਨ ਨਾਲ ਮੀਟਿੰਗ ਕਰਨਗੇ ਤੇ ਪੰਜਾਬ ਵਿੱਚ ਨਵੀਂ ਵਜ਼ਾਰਤ ਸਬੰਧੀ ਵੀ ਵਿਚਾਰ-ਵਟਾਂਦਰਾ ਕਰਨਗੇ। ਸ੍ਰੀ ਸਿੱਧੂ ਨੇ ਜਹਾਜ਼ ਚੜ੍ਹਨ ਵੇਲੇ ਟਵੀਟ ਕੀਤਾ ਸੀ ਕਿ ਉਹ ਡਿਊਟੀ ’ਤੇ ਜਾ ਰਹੇ ਹਨ। ਇਸੇ ਦੌਰਾਨ ਅਕਾਲੀ ਦਲ ਨੇ ਕਿਹਾ ਕਿ ਆਮ ਆਦਮੀ ਦਾ ਸਮਰਥਨ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਦੇ ਆਗੂ ਦਿੱਲੀ ਤੱਕ 250 ਕਿਲੋਮੀਟਰ ਦਾ ਪੈਂਡਾ ਤੈਅ ਕਰਨ ਲਈ ਪ੍ਰਾਈਵੇਟ ਜੈੱਟ ’ਤੇ ਗੲੇ ਹਨ। ਅਕਾਲੀ ਦਲ ਨੇ ਸਵਾਲ ਕੀਤਾ ਕਿ ਕੀ ਰੈਗੂਲਰ ਉਡਾਨਾਂ ਦਿੱਲੀ ਨਹੀਂ ਜਾਂਦੀਆਂ ਸਨ ਜਾਂ ਦਿੱਲੀ ਜਾਣ ਵਾਸਤੇ ਕਾਂਗਰਸੀ ਆਗੂ ਕਾਰ ’ਤੇ ਵੀ ਜਾ ਸਕਦੇ ਸਨ।

Source link