ਪੱਤਰ ਪ੍ਰੇਰਕ

ਨਿਹਾਲ ਸਿੰਘ ਵਾਲਾ/ਅਜੀਤਵਾਲ, 18 ਅਪਰੈਲ

ਮੋਗਾ-ਬਰਨਾਲਾ ਹਾਈਵੇਅ ’ਤੇ ਸਥਿਤ ਪਿੰਡ ਬੌਡੇ ਦੇ ਪੈਟਰੋਲ ਪੰਪ ’ਤੇ ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਨੇ ਬੇਸ ਬੈਟ ਮਾਰ ਕੇ ਪੰਪ ਦੇ ਮੁਲਾਜ਼ਮ ਜੋਗਿੰਦਰ ਸਿੰਘ ਦਾ ਕਤਲ ਕਰ ਦਿੱਤਾ। ਡੀਐੱਸਪੀ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਬੀਤੀ ਰਾਤ ਪੈਟਰੋਲ ਪੰਪ ’ਤੇ ਆਏ ਕੁੱਝ ਅਣਪਛਾਤੇ ਵਿਅਕਤੀਆਂ ਨੇ ਮੁਲਾਜ਼ਮ ਜੋਗਿੰਦਰ ਸਿੰਘ ਨੂੰ ਬੋਤਲ ਵਿੱਚ ਪੈਟਰੋਲ ਪਾਉਣ ਲਈ ਆਖਿਆ। ਮੁਲਾਜ਼ਮ ਨੇ ਜਦੋਂ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਅਣਪਛਾਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਪੰਪ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਗਰੋਂ ਜੋਗਿੰਦਰ ਨੂੰ ਤੁਰੰਤ ਲੁਧਿਆਣਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਦਮ ਤੋੜ ਗਿਆ। ਪੁਲੀਸ ਨੇ ਥਾਣਾ ਬੱਧਨੀਂ ਕਲਾਂ ਵਿੱਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Source link