ਪੱਤਰ ਪ੍ਰੇਰਕ

ਮਾਨਸਾ, 22 ਨਵੰਬਰ

ਇਥੇ ਪਿੰਡ ਰੜ੍ਹ ਵਿੱਚ ਇੱਕ 11 ਸਾਲਾ ਬੱਚੀ ਆਪਣੀ ਮਾਂ ਦੀ ਕੁੱਟ ਤੋਂ ਡਰਦੀ ਘਰ ਵਿੱਚ ਪਈ ਕੱਪੜਿਆਂ ਵਾਲੀ ਪੇਟੀ ਵਿੱਚ ਲੁਕੀ ਰਹੀ, ਜੋ ਦੋ ਦਿਨ ਬਾਅਦ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ। ਘਰ ਵਿੱਚ ਬੱਚੀ ਨਾ ਮਿਲਣ ’ਤੇ ਮਾਪਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਇਸ ਮਗਰੋਂ ਪਿੰਡ ਦੇ ਕੁਝ ਮੋਹਤਬਰਾਂ ਨੇ ਇਸ ਦੀ ਜਾਣਕਾਰੀ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਦਿੱਤੀ। ਵਿਧਾਇਕ ਨੇ ਤੁਰੰਤ ਇਹ ਮਾਮਲਾ ਮਾਨਸਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਅਤੇ ਮਾਨਸਾ ਪੁਲੀਸ ਪਾਰਟੀ ਨੇ ਪਿੰਡ ਰੜ੍ਹ ਜਾ ਕੇ ਬੱਚੀ ਦੇ ਲਾਪਤਾ ਹੋਣ ਦਾ ਅਤਾ-ਪਤਾ ਕੀਤਾ। ਇਸ ਦੌਰਾਨ ਜਦੋਂ ਘਰ ਦੇ ਇੱਕ ਕਮਰੇ ਵਿੱਚ ਪਈ ਕੱਪੜਿਆਂ ਵਾਲੀ ਪੇਟੀ ਨੂੰ ਖੋਲ੍ਹਿਆ ਗਿਆ ਤਾਂ ਇਹ ਬੱਚੀ ਬੇਹੋਸ਼ ਪਈ ਮਿਲੀ, ਜਿਸ ਦੀ ਹਾਲਤ ਕਾਫ਼ੀ ਗੰਭੀਰ ਦਿਖੀ। ਸ੍ਰੀ ਸਿੰਗਲਾ ਨੇ ਮੁਹੱਲਾ ਕਲੀਨਿਕ ਵਿੱਚ ਲਿਜਾ ਕੇ ਉਸ ਦਾ ਚੈਕਅੱਪ ਕਰਵਾਇਆ। ਡਾਕਟਰਾਂ ਨੇ ਬੱਚੀ ਨੂੰ ਖਤਰੇ ਤੋਂ ਬਾਹਰ ਦੱਸਿਆ ਹੈ। 

Source link