ਪੱਤਰ ਪ੍ਰੇਰਕ

ਅਟਾਰੀ, 14 ਮਈ

ਦਿੱਲੀ ਵਿੱਚ ਲੀਗਲ ਗਰੁੱਪ ਆਫ ਐਕਸਪਰਟਸ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਅੱਜ ਪਾਕਿਸਤਾਨ ਤੋਂ ਤਿੰਨ ਮੈਂਬਰੀ ਉੱਚ ਅਧਿਕਾਰੀਆਂ ਦਾ ਵਫ਼ਦ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪਹੁੰਚਿਆ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਉੱਚ ਅਧਿਕਾਰੀਆਂ ਦਾ ਵਫ਼ਦ ਦਿੱਲੀ ਵਿੱਚ 14 ਮਈ ਤੋਂ 20 ਮਈ ਤੱਕ ਹੋਣ ਵਾਲੀ ਕਾਨੂੰਨੀ ਮਾਹਿਰ ਸਮੂਹ ਦੀ ਮੀਟਿੰਗ ਵਿੱਚ ਸ਼ਮੂਲੀਅਤ ਕਰੇਗਾ। ਪਾਕਿਸਤਾਨੀ ਵਫ਼ਦ ਵਿੱਚ ਮੁਹੰਮਦ ਜ਼ੁਲਕਰਨੈਨ, ਡਾਇਰੈਕਟਰ (ਸੀਟੀ) ਵਿਦੇਸ਼ ਮੰਤਰਾਲਾ, ਅਰਸ਼ਦ ਅਲੀ ਖਾਨ, ਡਿਪਟੀ ਡਾਇਰੈਕਟਰ ਜਨਰਲ ਗ੍ਰਹਿ ਮੰਤਰਾਲਾ ਅਤੇ ਰਾਣਾ ਮੁਹੰਮਦ ਜਹਾਨਜ਼ੇਬ ਇਕਬਾਲ, ਡਾਇਰੈਕਟਰ, ਰੱਖਿਆ ਮੰਤਰਾਲਾ ਪਾਕਿਸਤਾਨ ਸ਼ਾਮਲ ਹਨ। ਅਟਾਰੀ ਸਰਹੱਦ ’ਤੇ ਕਸਟਮ ਤੇ ਇਮੀਗ੍ਰੇਸ਼ਨ ਵਿਭਾਗ ਦੀ ਪ੍ਰਕਿਰਿਆ ਮਗਰੋਂ ਪਾਕਿਸਤਾਨੀ ਵਫ਼ਦ ਅਟਾਰੀ ਤੋਂ ਦਿੱਲੀ ਵੱਲ ਰਵਾਨਾ ਹੋਇਆ।

Source link