ਇਸਲਾਮਾਬਾਦ, 9 ਫਰਵਰੀ

Ad - Web Hosting from SiteGround - Crafted for easy site management. Click to learn more.

ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਦੇਰ ਰਾਤ ਨੂੰ ਚੋਣ ਨਤੀਜਿਆਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ। ਵੀਰਵਾਰ ਨੂੰ ਧਾਂਦਲੀ ਅਤੇ ਹਿੰਸਾ ਦੌਰਾਨ ਵੋਟਿੰਗ ਖਤਮ ਹੋਣ ਦੇ 10 ਘੰਟੇ ਤੋਂ ਵੱਧ ਬਾਅਦ ਨਤੀਜੇ ਐਲਾਨ ਜਾਣ ਲੱਗੇ। ਪਾਕਿਸਤਾਨੀ ਅਧਿਕਾਰੀ ਵੀਰਵਾਰ ਨੂੰ ਹੋਈਆਂ ਚੋਣਾਂ ਤੋਂ ਬਾਅਦ ਬਹੁਤ ਸੁਸਤ ਰਫਤਾਰ ਨਾਲ ਵੋਟਾਂ ਦੀ ਗਿਣਤੀ ਕਰ ਰਹੇ ਹਨ। ਹੁਣ ਤੱਕ ਦੀ ਗਿਣਤੀ ਅਨੁਸਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਸਮਰਥਤ ਆਜ਼ਾਦ ਉਮੀਦਵਾਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ੍ਹ ‘ਚ ਹਨ ਅਤੇ ਉਨ੍ਹਾਂ ‘ਤੇ ਚੋਣ ਲੜਨ ‘ਤੇ ਪਾਬੰਦੀ ਹੈ। ਉਨ੍ਹਾਂ ਦੀ ਪਾਰਟੀ ਦੇ ਮੈਂਬਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਕਿਉਂਕਿ ਚੋਣ ਕਮਿਸ਼ਨ ਨੇ ਪਾਰਟੀ ਨੂੰ ਉਸ ਦਾ ਚੋਣ ਨਿਸ਼ਾਨ ਬੱਲਾ ਨਹੀਂ ਦਿੱਤਾ। ਦੇਸ਼ ਵਾਸੀਆਂ ਨੇ ਚੋਣ ਨਤੀਜਿਆਂ ’ਚ ਹੇਰਾਫੇਰੀ ਕੀਤੇ ਜਾਣ ਦਾ ਸ਼ੱਕ ਪ੍ਰਗਟ ਕੀਤਾ ਹੈ। ਹੁਣ ਤੱਕ ਸਿਰਫ ਖੈਬਰ-ਪਖਤੂਨਖਵਾ (ਕੇਪੀ) ਵਿਧਾਨ ਸਭਾ ਸੀਟਾਂ ਦੇ 4 ਨਤੀਜੇ ਅਧਿਕਾਰਤ ਤੌਰ ‘ਤੇ ਐਲਾਨੇ ਗਏ ਹਨ ਅਤੇ ਇਹ ਸਾਰੀਆਂ ਸੀਟਾਂ ਪੀਟੀਆਈ ਸਮਰਥਿਤ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਹਨ। ਕਮਿਸ਼ਨ ਨੇ ਆਪਣੀ ਵੈੱਬਸਾਈਟ ‘ਤੇ ਨੈਸ਼ਨਲ ਅਸੈਂਬਲੀ (ਐਨਏ) ਜਾਂ ਹੋਰ ਸੂਬਿਆਂ ਦਾ ਇੱਕ ਵੀ ਨਤੀਜਾ ਅਪਲੋਡ ਨਹੀਂ ਕੀਤਾ ਹੈ ਪਰ ਨਿੱਜੀ ਮੀਡੀਆ ਚੈਨਲਾਂ ਨੇ ਦਿਖਾਇਆ ਹੈ ਕਿ ਪੀਟੀਆਈ ਸਮਰਥਿਤ ਉਮੀਦਵਾਰ ਅੱਗੇ ਹਨ।

Source link