ਇਸਲਾਮਾਬਾਦ: ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਰਮੀਜ਼ ਰਾਜਾ ਨੇ ਕਿਹਾ ਕਿ ਨਿਊਜ਼ੀਲੈਂਡ ਤੋਂ ਬਾਅਦ ਇੰਗਲੈਂਡ ਵਲੋਂ ਵੀ ਪਾਕਿਸਤਾਨ ਵਿਚ ਖੇਡਣ ਤੋਂ ਇਨਕਾਰ ਕਰਨ ਤੋਂ ਬਾਅਦ ਭਾਰਤ ਵਾਂਗ ਹੀ ਇਹ ਟੀਮਾਂ ਵੀ ਨਿਸ਼ਾਨੇ ’ਤੇ ਆ ਗਈਆਂ ਹਨ। ਰਾਜਾ ਨੇ ਦੱਸਿਆ ਕਿ ਲਗਦਾ ਹੈ ਕਿ ਪੱਛਮੀ ਦੇਸ਼ ਲਾਮਬੰਦ ਹੋ ਗਏ ਹਨ। ਉਨ੍ਹਾਂ ਦੀ ਟੀਮ ਦਾ ਮੁੱਖ ਟੀਚਾ ਇਨ੍ਹਾਂ ਤਿੰਨਾਂ ਦੇਸ਼ਾਂ ਦੀਆਂ ਟੀਮਾਂ ਨੂੰ ਹਰਾਉਣਾ ਹੋਵੇਗਾ। ਉਨ੍ਹਾਂ ਵੀਡੀਓ ਸੰਦੇਸ਼ ਵਿਚ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਗੁਆਂਢੀ ਟੀਮ ਭਾਰਤ ਉਨ੍ਹਾਂ ਦੇ ਨਿਸ਼ਾਨੇ ’ਤੇ ਹੁੰਦੀ ਸੀ ਪਰ ਹੁਣ ਦੋ ਹੋਰ ਟੀਮਾਂ ਇਸ ਵਿਚ ਜੁੜ ਗਈਆਂ ਹਨ। ਪੀਸੀਬੀ ਮੁਖੀ ਨੇ ਕਿਹਾ ਕਿ ਇੰਗਲੈਂਡ ਦੇ ਪਾਕਿਸਤਾਨ ਦੌਰੇ ਤੋਂ ਹਟਣ ਤੋਂ ਬਾਅਦ ਉਹ ਕਾਫੀ ਨਿਰਾਸ਼ ਹਨ ਪਰ ਇਸ ਦੀ ਪਹਿਲਾਂ ਹੀ ਸੰਭਾਵਨਾ ਸੀ ਕਿਉਂਕਿ ਪੱਛਮੀ ਗੁੱਟ ਉਨ੍ਹਾਂ ਦੇ ਦੇਸ਼ ਖਿਲਾਫ਼ ਲਾਮਬੰਦ ਹੋ ਗਿਆ ਹੈ। ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਨੇ ਆਪਣੀ ਪੁਰਸ਼ ਤੇ ਮਹਿਲਾ ਟੀਮਾਂ ਦਾ ਅਗਲੇ ਮਹੀਨੇ ਸੀਮਤ ਓਵਰਾਂ ਦੀ ਲੜੀ ਲਈ ਪਾਕਿਸਤਾਨ ਦੌਰਾ ਰੱਦ ਕਰ ਦਿੱਤਾ। -ਪੀਟੀਆਈ

InterServer Web Hosting and VPS

Source link