ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 22 ਨਵੰਬਰ

ਗੁਰੂਗ੍ਰਾਮ ਵਿੱਚ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਪਵਨ ਕੁਮਾਰ ਨੇ ਢਾਈ ਕਰੋੜ ਰੁਪਏ ਦੀ ਲਾਟਰੀ ਦਾ ਪਹਿਲਾ ਇਨਾਮ ਜਿੱਤਿਆ ਹੈ। ਜੰਮੂ ਦੇ ਚੱਠਾ ਜਗੀਰ ਦੇ ਪਿਛੋਕੜ ਵਾਲੇ ਪਵਨ ਨੇ ਨਾਗਾਲੈਂਡ ਰਾਜ ਦੀ ‘ਡੀਅਰ 500 ਬਾਇ ਮੰਥਲੀ ਲਾਟਰੀ’ ਲੁਧਿਆਣਾ ਤੋਂ ਖਰੀਦੀ ਸੀ। ਇਸ ਲਾਟਰੀ ਦਾ ਡਰਾਅ 19 ਨਵੰਬਰ ਨੂੰ ਕੋਹਿਮਾ ਵਿਚ ਕੱਢਿਆ ਗਿਆ ਸੀ ਜਿਸ ਦੀ ਟਿਕਟ ਨੰਬਰ ਏ-699866 ਨੂੰ ਪਹਿਲਾ ਇਨਾਮ ਮਿਲਿਆ ਹੈ। ਮੱਧਵਰਗੀ ਪਰਿਵਾਰ ਨਾਲ ਸਬੰਧਤ ਪਵਨ ਕੁਮਾਰ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ ਕਿ ਉਹ ਲਾਟਰੀ ਜਿੱਤ ਗਿਆ ਹੈ। ਉਸ ਨੇ ਡੀਅਰ ਲਾਟਰੀ ਦੀ ਟਿਕਟ ਲੁਧਿਆਣਾ ਦੇ ਗਾਂਧੀ ਭਰਾਵਾਂ ਤੋਂ ਖਰੀਦੀ ਸੀ। ਉਸ ਨੇ ਕਿਹਾ ਕਿ ਇੰਨੀ ਵੱਡੀ ਰਾਸ਼ੀ ਮਿਲਣਾ ਉਸ ਲਈ ਬਹੁਤ ਮਾਅਨੇ ਰੱਖਦਾ ਹੈ। ਉਹ ਇਸ ਰਾਸ਼ੀ ਨੂੰ ਆਪਣੇ ਪਰਿਵਾਰ ਦੀ ਭਲਾਈ ਤੇ ਵਪਾਰ ਵਿੱਚ ਲਾਵੇਗਾ। ਇਸ ਤੋਂ ਇਲਾਵਾ ਉਹ ਰਾਸ਼ੀ ਦਾ ਕੁਝ ਹਿੱਸਾ ਲੋੜਵੰਦਾਂ ਨੂੰ ਦਾਨ ਵੀ ਕਰੇਗਾ।

Source link