ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਅਕਤੂਬਰ

ਪੰਜਾਬ ਦੇ ਸਿੱਖਿਆ, ਉਚੇਰੀ ਸਿੱਖਿਆ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਆਪਣੇ ਚਾਰੇ ਵਿਭਾਗਾਂ ਨੂੰ ਮਾਹਿਰਾਂ ਦੀਆਂ ਕਮੇਟੀਆਂ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਮਾਹਿਰ ਜ਼ਮੀਨੀ ਹਕੀਕਤਾਂ ਅਨੁਸਾਰ ਵਿਭਾਗਾਂ ਦੇ ਕੰਮਕਾਜ ਸੁਚਾਰੂ ਢੰਗ ਨਾਲ ਚਲਾਉਣ ਬਾਰੇ ਸਲਾਹ ਦੇਣਗੇ। ਇਹ ਫੈ਼ਸਲਾ ਅੱਜ ਉਨ੍ਹਾਂ ਚਾਰੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਲਿਆ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਲਈ ਮਾਹਿਰ ਸਿੱਖਿਆ ਸਾਸ਼ਤਰੀਆਂ ਤੇ ਅਧਿਆਪਕਾਂ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਲਈ ਸਿੱਖਿਆ ਸਾਸ਼ਤਰੀਆਂ ਸਣੇ ਉੱਘੇ ਸਾਹਿਤਕਾਰਾਂ, ਖੇਡ ਵਿਭਾਗ ਲਈ ਸਬੰਧਤ ਖੇਡਾਂ ਦੇ ਨਾਮੀਂ ਖਿਡਾਰੀਆਂ ਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਲਈ ਐੱਨਆਰਆਈਜ਼ ਦੀ ਕਮੇਟੀ ਬਣਾਈ ਜਾਵੇਗੀ।

InterServer Web Hosting and VPS

Source link