ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਸਤੰਬਰ

ਡੀਜ਼ਲ ਇੰਜਨ ਨਵੀਨੀਕਰਨ ਵਰਕਸ਼ਾਪ ਪਟਿਆਲਾ (ਡੀਐੱਮਡਬਲਿਊ) ਦੇ ਕਰਮਚਾਰੀਆਂ ਨੇ ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਭਾਰਤ ਸਰਕਾਰ ਨੂੰ ‘ਲਾਹਣਤ ਦਿਵਸ’ ਦੇ ਤੌਰ ’ਤੇ ਮਨਾਇਆ ਗਿਆ। ਵਰਕਸ਼ਾਪ ਦੇ ਸੈਂਕੜੇ ਕਾਮੇ ਵਰਕਸ਼ਾਪ ਤੋਂ ਬਾਹਰ ਆਕੇ ਜਿੱਥੇ ਭਾਰਤ ਦੀ ਭਾਜਪਾ ਸਰਕਾਰ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ ਉੱਥੇ ਹੀ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਵੀ ਲਗਾ ਰਹੇ ਸਨ। ਇਸ ਸਮੇਂ ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ ਦੇ ਸੰਗਠਨ ਸਕੱਤਰ ਜੁਮੇਰਦੀਨ ਸਮੇਤ ਹੋਰ ਕਰਮਚਾਰੀ ਤੇ ਕਾਮਿਆਂ ਦੇ ਆਗੂ ਚੰਦਰ ਭਾਨ, ਫ਼ਰੰਟ ਅਗੈਂਸਟ ਐਨਪੀਐੱਸ ਦੇ ਕਨਵੀਨਰ ਤਰਸੇਮ ਕੁਮਾਰ, ਯੂਨੀਅਨ ਦੇ ਸੰਯੁਕਤ ਸਕੱਤਰ ਰਤਨ ਚੰਦ ਨੇ ਕਿਹਾ ਕਿ ਭਾਰਤ ਦੇਸ਼ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਅਜ਼ਾਦ ਹੋਇਆ ਸੀ, ਜਿਸ ਨੂੰ ਮੁੜ ਭਾਰਤ ਦੀ ਭਾਜਪਾ ਸਰਕਾਰ ਗ਼ੁਲਾਮੀ ਵੱਲ ਧੱਕ ਰਹੀ ਹੈ।ਇਸ ਸਮੇਂ ਗੁਰਮੀਤ ਸਿੰਘ, ਸਤਪਾਲ ਸਿੰਘ, ਲਖਵਿੰਦਰ ਸਿੰਘ, ਜਤਿੰਦਰ ਸਿੰਘ, ਕਾਂਛੀ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਰਗਟ ਸਿੰਘ ਨੇ ਸੰਬੋਧਨ ਕੀਤਾ।

InterServer Web Hosting and VPS

Source link