ਸਰਬਜੀਤ ਸਿੰਘ ਭੰਗੂ/ਸੁਰਿੰਦਰ ਸਿੰਘ ਚੌਹਾਨ

ਸਨੌਰ/ਦੇਵੀਗੜ੍ਹ, 21 ਅਪਰੈਲ

ਹਲਕਾ ਸਨੌਰ ਦੇ ਪਿੰਡ ਮੀਰਾਂਪੁਰ ਦੇ ਕਿਸਾਨ ਨੇ ਠੇਕੇ ‘ਤੇ ਲਈ ਜ਼ਮੀਨ ’ਚੋਂ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਖ਼ੁਦਕੁਸ਼ੀ ਕਰ ਲਈ। ਕਿਸਾਨ ਹਰਜਿੰਦਰ ਸਿੰਘ ਪੁੱਤਰ ਮੁਲਖ ਰਾਜ 45 ਸਾਲ ਦਾ ਸੀ, ਜਿਸ ਦੇ ਸਿਰ ਕਰਜ਼ਾ ਵੀ ਸੀ। ਹਰਜਿੰਦਰ ਸਿੰਘ ਨੇ ਕਰਜ਼ਾ ਲਾਹੁਣ ਲਈ ਠੇਕੇ ‘ਤੇ ਜ਼ਮੀਨ ਲਈ ਸੀ ਪਰ ਕੁਦਰਤ ਦੀ ਕਰੋਪੀ ਕਾਰਨ ਕਣਕ ਦਾ ਝਾੜ ਬਹੁਤ ਘੱਟ ਨਿਕਲਿਆ, ਜਿਸ ਕਾਰਨ ਉਹ ਹੋਰ ਪ੍ਰੇਸ਼ਾਨ ਹੋ ਗਿਆ

Source link