ਲੀਮਾ, 4 ਅਕਤੂਬਰ

ਭਾਰਤ ਦੀ 14 ਸਾਲਾ ਨਿਸ਼ਾਨੇਬਾਜ਼ ਨਾਮਿਆ ਕਪੂਰ ਨੇ ਅੱਜ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ 25 ਮੀਟਰ ਪਿਸਟਲ ਮੁਕਾਬਲੇ ਵਿਚ ਮਨੂੰ ਭਾਕਰ ਨੂੰ ਪਛਾੜਦੇ ਹੋਏ ਸੋਨ ਤਗ਼ਮਾ ਜਿੱਤ ਲਿਆ। ਕਪੂਰ ਨੇ ਫਾਈਨਲ ਵਿਚ 36 ਸਕੋਰ ਕੀਤਾ। ਫਰਾਂਸ ਦੀ ਕੈਮਿਲੀ ਜੇਅ ਨੂੰ ਚਾਂਦੀ ਤੇ 19 ਸਾਲਾਂ ਦੀ ਓਲੰਪੀਅਨ ਭਾਕਰ ਨੂੰ ਕਾਂਸੀ ਤਗ਼ਮਾ ਮਿਲਿਆ। ਭਾਰਤ ਦੀ ਰਿਦਮ ਸਾਂਗਵਾਨ ਚੌਥੇ ਸਥਾਨ ਉੱਤੇ ਰਹੀ। ਭਾਰਤ ਨੇ ਹੁਣ ਤੱਕ ਟੂਰਨਾਮੈਂਟ ਵਿਚ ਸੱਤ ਸੋਨ ਤਗ਼ਮੇ, ਛੇ ਚਾਂਦੀ ਤੇ ਤਿੰਨ ਕਾਂਸੀ ਦੇ ਤਗ਼ਮਿਆਂ ਸਣੇ 16 ਤਗ਼ਮੇ ਜਿੱਤੇ ਹਨ। -ਪੀਟੀਆਈ

InterServer Web Hosting and VPS

Source link