ਨਵੀਂ ਦਿੱਲੀ: ਭਾਰਤੀ ਪੁਰਸ਼ ਤੇ ਮਹਿਲਾ ਟਰੈਪ ਟੀਮਾਂ ਨੇ ਜਰਮਨੀ ਦੇ ਸੁਹਲ ’ਚ ਚੱਲ ਰਹੇ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਕੱਪ ’ਚ ਦੋ ਹੋਰ ਚਾਂਦੀ ਦੇ ਤਗ਼ਮੇ ਜਿੱਤੇ ਹਨ। ਇਸ ਸਮੇਂ ਭਾਰਤ ਅੱਠ ਸੋਨੇ ਦੇ ਤੇ ਅੱਠ ਚਾਂਦੀ ਦੇ ਤਗ਼ਮਿਆਂ ਨਾਲ ਅੰਕਾਂ ਦੀ ਸੂਚੀ ਵਿੱਚ ਪਹਿਲੇ ਸਥਾਨ ’ਤੇ ਹੈ। ਪਹਿਲਾਂ ਮਹਿਲਾ ਵਰਗ ’ਚ ਪ੍ਰੀਤੀ ਰਜਕ, ਸਬੀਰਾ ਹੈਰਿਸ ਤੇ ਭਾਵਿਆ ਤ੍ਰਿਪਾਠੀ ਦੀ ਟਰੈਪ ਤਿੱਕੜੀ ਨੂੰ ਸੋਨ ਤਗ਼ਮੇ ਲਈ ਮੁਕਾਬਲੇ ’ਚ ਇਟਲੀ ਤੋਂ 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਸ਼ਰਦੁਲ ਵਿਹਾਨ, ਆਰਿਆ ਵੰਸ਼ ਤਿਆਗੀ ਤੇ ਵਿਵਾਨ ਕਪੂਰ ਦੀ ਪੁਰਸ਼ ਟਰੈਪ ਟੀਮ ਨੂੰ ਸੋਨ ਤਗ਼ਮੇ ਲਈ ਮੁਕਾਬਲੇ ’ਚ ਅਮਰੀਕਾ ਤੋਂ 4-6 ਨਾਲ ਹਾਰ ਮਿਲੀ। ਇਹ ਭਾਰਤ ਦੇ ਜੂਨੀਅਰ ਵਿਸ਼ਵ ਕੱਪ ’ਚ ਸ਼ਾਟਗੰਨ ਮੁਕਾਬਲੇ ’ਚ ਪਹਿਲੇ ਦੋ ਤਗ਼ਮੇ ਹਨ। -ਪੀਟੀਆਈ

Source link