ਸ੍ਰੀ ਫ਼ਤਹਿਗੜ੍ਹ ਸਾਹਿਬ: ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਥਾਣਾ ਸਰਹਿੰਦ ਦੀ ਪੁਲੀਸ ਪਾਰਟੀ ਨੇ ਤਰਖਾਣਮਾਜਰਾ ਟੀ-ਪੁਆਇੰਟ ਨੇੜਿਓਂ ਚੈਕਿੰਗ ਦੌਰਾਨ ਅਮਨਦੀਪ ਸਿੰਘ ਵਾਸੀ ਕੱਚਾ ਦਲੀਪ ਨਗਰ ਮੰਡੀ ਗੋਬਿੰਦਗੜ੍ਹ, ਪਰਮਜੀਤ ਸਿੰਘ ਉਰਫ ਲਾਡੀ ਵਾਸੀ ਪਿੰਡ ਫ਼ਿਰੋਜ਼ਪੁਰ ਅਤੇ ਕੁਲਵੰਤ ਸਿੰਘ ਉਰਫ ਕਾਂਤਾ ਵਾਸੀ ਪਿੰਡ ਬਾਗ ਸਿਕੰਦਰ ਕੋਲੋਂ ਭੁੱਕੀ ਬਰਾਮਦ ਕੀਤੀ। ਇੱਕ ਵੱਖਰੇ ਮਾਮਲੇ ਵਿੱਚ ਚੁੰਨੀ ਕਲਾਂ ਪੁਲੀਸ ਨੇ ਚੈਕਿੰਗ ਦੌਰਾਨ ਮੁਲਜ਼ਮ ਕਮਲਜੀਤ ਸਿੰਘ ਉਰਫ ਕਾਕੂ ਵਾਸੀ ਕਪੂਰਥਲਾ ਹਾਲ ਕਿਰਾਏਦਾਰ ਪਿੰਡ ਬਰਾਸ ਕੋਲੋਂ ਨਸ਼ੀਲੇ ਕੈਪਸੂਲ ਬਰਾਮਦ ਕੀਤੇ। -ਪੱਤਰ ਪ੍ਰੇਰਕ

Source link