ਬਾਰਸੀਲੋਨਾ, 13 ਦਸੰਬਰ

ਸਪੇਨ ਦੀ ਇੱਕ ਅਦਾਲਤ ਨੇ ਫੁਟਬਾਲ ਸਟਾਰ ਨੇਮਾਰ ਦੇ 2013 ਵਿੱਚ ਸੈਂਟੋਸ ਤੋਂ ਬਾਰਸੀਲੋਨਾ ਵਿੱਚ ਤਬਾਦਲੇ ਨਾਲ ਜੁੜੇ ਇੱਕ ਧੋਖਾਧੜੀ ਦੇ ਮਾਮਲੇ ’ਚ ਬ੍ਰਾਜ਼ੀਲ ਦੇ ਖਿਡਾਰੀ ਤੇ ਹੋਰਾਂ ਨੂੰ ਬਰੀ ਕਰ ਦਿੱਤਾ ਹੈ। ਬ੍ਰਾਜ਼ੀਲ ਦੀ ਕੰਪਨੀ ਡੀਆਈਐੱਸ ਨੇ ਨੇਮਾਰ, ਉਸ ਦੇ ਪਿਤਾ ਅਤੇ ਸੈਂਟੋਸ ਤੇ ਬਾਰਸੀਲੋਨਾ ਦੇ ਸਾਬਕਾ ਮੁਖੀਆਂ ’ਤੇ ਤਬਾਦਲੇ ਦੀ ਰਕਮ ਜਾਣਬੁੱਝ ਕੇ ਲੁਕਾਉਣ ਦਾ ਦੋਸ਼ ਲਾਇਆ ਸੀ। ਕੰਪਨੀ ਮੁਤਾਬਕ ਨੇਮਾਰ ਨੇ ਅਜਿਹਾ ਇਸ ਕਰਕੇ ਕੀਤਾ ਸੀ ਤਾਂ ਕਿ ਉਸ ਨੂੰ ਡੀਆਈਐੱਸ ਨੂੰ ਭੁਗਤਾਨ ਨਾ ਕਰਨਾ ਪਵੇ ਕਿਉਂਕਿ ਉਹ ਇਸ ਖਿਡਾਰੀ ਦੇ ਖੇਡ ਅਧਿਕਾਰਾਂ ਦਾ ਅੰਸ਼ਕ ਤੌਰ ’ਤੇ ਹੱਕਦਾਰ ਸੀ। ਹਾਲਾਂਕਿ ਅਦਾਲਤ ਨੇ ਕਿਹਾ ਕਿ ਇਹ ਸਾਬਤ ਨਹੀਂ ਹੋਇਆ ਕਿ ਕਿਸੇ ਤਰ੍ਹਾਂ ਦਾ ਗਲਤ ਇਕਰਾਰ ਕੀਤਾ ਗਿਆ ਸੀ ਜਾਂ ਡੀਆਈਐਸ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਸੀ। -ਏਪੀ

Source link