ਮੰਡੀ ਅਹਿਮਦਗੜ੍ਹ: ਇੱਥੋਂ ਦੀ ਕਿਪਕੋ ਫਿੱਟਨੈੱਸ ਕਲੱਬ ਦੀਆਂ ਕਰਾਟੇ ਖਿਡਾਰਨਾਂ ਅਤੇ ਸਕੀਆਂ ਭੈਣਾਂ ਅਸੀਮ ਕੌਰ ਧਾਲੀਵਾਲ ਅਤੇ ਅੰਸ਼ਰੀਤ ਕੌਰ ਧਾਲੀਵਾਲ  ਨੇ ਸੋਨੇ ਦੇ ਤਗ਼ਮੇ ਜਿੱਤੇ। ਧਾਲੀਵਾਲ ਭੈਣਾਂ ਨੇ ਵਰਲਡ ਸ਼ੋਟੋਕਨ ਕਰਾਟੇ ਆਰਗੇਨਾਈਜੇਸ਼ਨ ਵੱਲੋਂ  ਲੁਧਿਆਣਾ ਵਿੱਚ ਕਰਵਾਈ ਓਪਨ ਪੰਜਾਬ ਕੱਪ ਕਰਾਟੇ ਚੈਂਪੀਅਨਸ਼ਿਪ ਵਿੱਚ ਇਹ ਤਗ਼ਮੇ ਜਿੱਤੇ। ਅਸੀਮ ਕੌਰ ਧਾਲੀਵਾਲ ਨੇ ਅੰਡਰ-11 ਕਾਤਾ ਅਤੇ ਕੁਮੀਤੇ ਈਵੈਂਟ ਵਿੱਚ ਹਿੱਸਾ ਲਿਆ ਅਤੇ ਦੋਵਾਂ ਈਵੈਂਟਾਂ ਵਿੱਚ ਸੋਨ ਤਗ਼ਮੇ ਜਿੱਤੇ।  ਅੰਸ਼ਰੀਤ ਕੌਰ ਧਾਲੀਵਾਲ ਨੇ ਅੰਡਰ-15 ਕੁਮੀਟ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ। ਕੋਚ ਮਿਥੁਨ ਮਰਵਾਹਾ ਨੇ ਦੱਸਿਆ ਕਿ ਸ਼ਹਿਰ ਦੇ ਸਮਾਜ ਸੇਵੀ ਨੌਜਵਾਨ ਬਲਜਿੰਦਰ ਸਿੰਘ ਧਾਲੀਵਾਲ ਦੀਆਂ ਧੀਆਂ  ਨੇ ਇਸ ਤੋਂ ਪਹਿਲਾਂ ਵੀ ਕਈ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਮੈਡਲ  ਜਿੱਤੇ ਹਨ। -ਪੱਤਰ ਪ੍ਰੇਰਕ  

Source link